ਲੁਧਿਆਣਾ ਰੇਡੀ-ਫੜੀ ਵੈਲਫੇਰ ਅਸ਼ੋਸ਼ੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈਕੇ DC ਨੂੰ ਦਿਤਾ ਮੰਗ ਪੱਤਰ


ਲੁਧਿਆਣਾ – ਲੁਧਿਆਣਾ ਸਬਜ਼ੀ ਮੰਡੀ ਵਿੱਚ ਠੇਕੇਦਾਰੀ ਪ੍ਰਥਾ ਤੇ ਰੋਕ ਲਗਾਈ ਜਾਵੇ ਅਤੇ ਸਬਜ਼ੀ ਮੰਡੀ ਵਿੱਚ  ਤਬਾਹ ਹੋ ਰਹੇ ਸਵੈ ਰੋਜਗਾਰਣੁ ਬਚਾਇਆ ਜਾਵੇ , ਰੇਡੀ-ਫੜੀ ਵੈਲਫੇਰ ਅਸ਼ੋਸ਼ੀਏਸ਼ਨ  ਨੇ ਆਪਣੀਆਂ ਮੰਗਾਂ ਨੂੰ ਲੈਕੇ DC ਨੂੰ ਦਿਤਾ ਮੰਗ ਪੱਤਰ, ਸਬਜ਼ੀ ਮੰਡੀ ਲੁਧਿਆਣਾ ਵਿਖੇ  ਕਾਫੀ ਲੰਬੇ ਸਮੇ ਤੋਂ ਰੇੜੀਆਂ ਫਾੜੀਆਂ ਲੱਗਾ ਕੇ ਆਪਣੇ ਘਰ ਪਰਿਵਾਰ ਚਲਾ ਰਹੇ ਹਾਂ |ਮਾਰਕੀਟ ਕਮੇਟੀ ,ਲੁਧਿਆਣਾ ਦੁਆਰਾ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਰੇਡੀ ਫੜੀ ਵਾਲਿਆਂ ਪਾਸੋਂ ਰਕਮ 3000/ਰੁਪਏ ਪਤੀ ਮਹੀਨਾ ਕਿਰਾਇਆ ਜਮਾ ਕਰਵਾਇਆ ਜਾਵੇਗਾ ਤੇ ਰੇਡੀ ਫੜੀ ਵਾਲਿਆਂ ਨੂੰ ਠੇਕੇ ਤੇ ਨਹੀ ਦੇਵਾਂਗੇ |

ਇਸ ਦੇ ਬਾਵਜੂਦ ਵੀ  ਰੇਡੀ ਫੜੀ ਦਾ ਏਰੀਆ ਠੇਕੇ ਤੇ ਦਿਤਾ ਜਾ ਰਿਹਾ ਹੈ| ਇਹ ਠੇਕਾ 8 ਕਰੋੜ 53 ਲੱਖ ਤੱਕ ਪਹੁੰਚ ਗਿਆ ਹੈ ਜਿਸ ਦਾ ਸਾਰਾ ਅਸਰ ਗਰੀਬ ਰੇਡੀ ਫੜੀ ਵਾਲਿਆਂ ਤੇ ਪਵੇਗਾ | ਠੇਕੇਦਾਰੀ ਪ੍ਰਥਾ ਨਾਲ ਮੰਡੀ ਵਿਚ ਸਵੈ ਰੋਜਗਾਰ ਤਬਾਹ ਹੋ ਜਾਵੇਗਾ ਨੌਜਵਾਨ ਵਰਗ ਗ਼ਲਤ ਰਸਤੇ ਵਿੱਚ  ਜਾਵੇਗਾ |ਇਸ ਵਿਸ਼ੇ ਵਿੱਚ  ਖਾਸ ਤੋਰ ਤੇ ਧਿਆਨ ਦਿੱਤਾ ਜਾਵੇ | ਠੇਕੇਦਾਰੀ ਪ੍ਰਥਾ ਨਾਲ 1000 ਤੋਂ ਜਿਆਦਾ ਪਰਿਵਾਰ ਦਾ ਰੋਜਗਾਰ ਪ੍ਰਭਾਵਿਤ ਹੋਵੇਗਾ | ਲਾਗੂ ਹੋਣ ਜਾ ਰਹੀ ਠੇਕੇਦਾਰੀ ਪ੍ਰਥਾ ਤੇ ਰੋਕ ਲਗਾਈ ਜਾਵੇ

LEAVE A REPLY