ਖੇਤਰੀ ਫੌਜ ਦੀਆਂ ਆਸਾਮੀਆਂ ਭਰਨ ਲਈ ਭਰਤੀ ਰੈਲੀ 24 ਦਸੰਬਰ ਤੋਂ – ਪੰਜਾਬ ਦੇ ਉਮੀਦਵਾਰ 24 ਦਸੰਬਰ ਨੂੰ ਲੈ ਸਕਦੇ ਹਨ ਭਾਗ


Recruitment Rally for Indian Army to be held on December 24 in Ludhiana

ਲੁਧਿਆਣਾ – ਖੇਤਰੀ ਫੌਜ ਦੀ ਸਥਾਨਕ 152 ਇੰਫੈਂਟਰੀ ਬਟਾਲੀਅਨ (ਟੀ. ਏ.) ਸਿੱਖ ਵੱਲੋਂ ਵੱਖ-ਵੱਖ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। 24 ਦਸੰਬਰ ਤੋਂ 31 ਦਸੰਬਰ, 2018 ਤੱਕ ਆਯੋਜਿਤ ਕੀਤੀ ਜਾਣ ਵਾਲੀ ਇਸ ਭਰਤੀ ਰੈਲੀ ਵਿੱਚ 21 ਸਿਪਾਹੀ (ਜਨਰਲ ਡਿਉਟੀ), 1 ਕਲਰਕ (ਸਟਾਫ਼ ਡਿਉਟੀ), 4 ਸਿਪਾਹੀ (ਹੇਅਰ ਡਰੈੱਸਰ), 3 ਸਿਪਾਹੀ (ਚੈੱਫ਼ ਕਮਿਉਨਿਟੀ), 3 ਸਿਪਾਹੀ (ਹਾਉਸ ਕੀਪਰ) ਅਤੇ 1 ਸਿਪਾਹੀ (ਸਟੀਵਾਰਟ) ਭਰਤੀ ਕੀਤੇ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਦੇ ਐਡਜੂਡੈਂਟ ਕੈਪਟਨ ਕਨਵ ਅਸਥੀਰ ਨੇ ਦੱਸਿਆ ਕਿ ਇਹ ਭਰਤੀ ਖੇਤਰੀ ਫੌਜ ਦੇ ਸਥਾਨਕ ਜਗਰਾਂਉ ਪੁੱਲ ਨਜ਼ਦੀਕ ਕੈਂਪ ਕੰਪਲੈਕਸ ਵਿਖੇ ਆਯੋਜਿਤ ਕੀਤੀ ਜਾਵੇਗੀ। ਭਰਤੀ ਰੈਲੀ ਦੌਰਾਨ ਪੰਜਾਬ ਦੇ ਨੌਜਵਾਨ 24 ਦਸੰਬਰ ਨੂੰ, ਹਰਿਆਣਾ ਦੇ ਨੌਜਵਾਨ 25 ਦਸੰਬਰ ਨੂੰ, ਹਿਮਾਚਲ ਪ੍ਰਦੇਸ਼ ਦੇ 26 ਦਸੰਬਰ ਨੂੰ ਅਤੇ ਜੰਮੂ ਕਸ਼ਮੀਰ, ਦਿੱਲੀ ਅਤੇ ਚੰਡੀਗੜ੍ਹ ਦੇ ਜਵਾਨ 27 ਦਸੰਬਰ ਨੂੰ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਆਸਾਮੀਆਂ ਲਈ ਉਮਰ ਯੋਗਤਾ 18 ਸਾਲ ਤੋਂ 42 ਸਾਲ ਦਰਮਿਆਨ ਹੈ। ਸਰੀਰਕ ਮਾਪਦੰਡਾਂ ਵਿੱਚ ਉਚਾਈ ਘੱਟੋ-ਘੱਟ 160 ਸੈਂਟੀਮੀਟਰ, ਭਾਰ ਘੱਟੋ-ਘੱਟ 50 ਕਿਲੋਗ੍ਰਾਮ ਅਤੇ ਛਾਤੀ ਘੱਟੋ-ਘੱਟ 77 ਸੈਂਟੀਮੀਟਰ ਅਤੇ ਫੈਲਾਅ 5 ਸੈਂਟੀਮੀਟਰ ਹੋਣਾ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਵਿਦਿਅਕ ਯੋਗਤਾ ਵਿੱਚ ਸਿਪਾਹੀ (ਜਨਰਲ ਡਿਉਟੀ) ਲਈ 45 ਫੀਸਦੀ ਅੰਕਾਂ ਨਾਲ ਦਸਵੀਂ ਜਮਾਤ ਪਾਸ ਹੋਣ ਦੇ ਨਾਲ-ਨਾਲ ਹਰੇਕ ਵਿਸ਼ੇ ਵਿੱਚ 33 ਫੀਸਦੀ ਅੰਕ ਹੋਣੇ ਲਾਜ਼ਮੀ ਹਨ। ਜੇਕਰ ਉਮੀਦਵਾਰ ਨੇ 12ਵੀਂ ਜਾਂ ਇਸ ਤੋਂ ਵੱਧ ਜਮਾਤ ਪਾਸ ਕੀਤੀ ਹੈ ਤਾਂ ਉਪਰੋਕਤ ਸ਼ਰਤ ਲਾਗੂ ਨਹੀਂ ਹੋਵੇਗੀ। ਸਿਪਾਹੀ ਕਲਰਕ (ਸਟਾਫ਼ ਡਿਉਟੀ) ਲਈ ਘੱਟੋ-ਘੱਟ 12ਵੀਂ ਜਮਾਤ 60 ਫੀਸਦੀ ਅੰਕਾਂ ਨਾਲ ਅਤੇ ਹਰੇਕ ਵਿਸ਼ੇ ਵਿੱਚ 50 ਫੀਸਦੀ ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ। ਕੰਪਿੳੂਟਰ ਅਤੇ ਟਾਈਪਿੰਗ ਦਾ ਗਿਆਨ ਰੱਖਣ ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਸਿਪਾਹੀ (ਟਰੇਡਸਮੈਨ) ਲਈ ਦਸਵੀਂ ਜਮਾਤ ਅਤੇ ਸਿਪਾਹੀ (ਸਫਾਈ ਵਾਲਾ) ਲਈ 8ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ।


LEAVE A REPLY