ਹਿਮਾਚਲ ਚ 117 ਸਾਲ ਬਾਅਦ ਹੋਈ ਰਿਕਰਾਡ ਤੋੜ 172 ਮਿਲੀਮੀਟਰ ਬਾਰਸ਼, ਬਾਰਸ਼ ਕਰਕੇ ਸੜਕਾਂ ਬੰਦ ਤੇ ਹੋਈਆਂ ਡੇਢ ਦਰਜਣ ਮੌਤਾਂ – ਚੇਤਾਵਨੀ ਜਾਰੀ


Landslide in Himachal pradesh

ਉੱਤਰੀ ਭਾਰਤ ‘ਚ ਭਾਰੀ ਮੀਂਹ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਹੋਈ ਹੈ। ਭਾਰੀ ਬਾਰਸ਼ ਦੇ ਚੱਲਦਿਆਂ ਜ਼ਮੀਨਾਂ ਖਿਸਕਣ ਤੇ ਹੜ੍ਹਾਂ ਕਰਾਨ ਭਾਰੀ ਨੁਕਸਾਨ ਹੋਇਆ ਹੈ। ਹਿਮਾਚਲ ‘ਚ ਕੱਲ੍ਹ 117 ਸਾਲ ਬਾਅਦ ਅਜਿਹੀ ਰਿਕਰਾਡ ਤੋੜ 172 ਮਿਲੀਮੀਟਰ ਬਾਰਸ਼ ਹੋਈ ਹੈ। ਮੌਸਮ ਦੀ ਮਾਰ ਦੇ ਚੱਲਦਿਆਂ ਹੁਣ ਤਕ ਹਿਮਾਚਲ ਪ੍ਰਦੇਸ਼ ‘ਚ 18 ਮੌਤਾਂ ਹੋ ਗਈਆਂ ਜਦਕਿ ਉੱਤਰ ਪ੍ਰਦੇਸ਼ ‘ਚ 9 ਲੋਕ ਮਾਰੇ ਗਏ। ਹਿਮਾਚਲ ਵਿੱਚ ਵੱਖ-ਵੱਖ ਥਾਵਾਂ ‘ਤੇ ਸੈਂਕੜੇ ਸੈਲਾਨੀ ਵੀ ਫਸੇ ਹੋਏ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜ਼ਰੂਰੀ ਕੰਮ ਤੋਂ ਬਿਨਾ ਹਿਮਾਚਲ ਆਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।

ਬਾਰਸ਼ ਦੀ ਮਾਰ ਹੇਠ ਜ਼ਮੀਨਾਂ ਖਿਸਕਣ ਕਾਰਨ ਸੜਕੀ ਆਵਾਜਾਈ ਵੱਡੀ ਮਾਤਰਾ ‘ਚ ਪ੍ਰਭਾਵਿਤ ਹੋਈ ਹੈ। ਸੂਬੇ ‘ਚ 930 ਤੋਂ ਵੱਧ ਸੜਕਾਂ ਬੰਦ ਪਈਆਂ ਹਨ, ਕਈ ਮਕਾਨ ਢਹਿ ਢੇਰੀ ਹੋ ਚੁੱਕੇ ਹਨ। ਮਲਬੇ ਹੇਠ ਦਰਜ਼ਨਾਂ ਗੱਡੀਆਂ ਦੱਬ ਕੇ ਤਬਾਹ ਹੋ ਗਈਆਂ। ਸੂਬੇ ‘ਚ ਅੱਜ ਸਾਰੇ ਸਕੂਲ ਬੰਦ ਰੱਖਣ ਦਾ ਐਸਾਨ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ-ਸ਼ਿਮਲਾ ਹਾਈਵੇਅ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੱਸ ਦੇਈਏ ਕਿ ਇਕੱਲੇ ਲਾਹੌਲ ਸਪਿਤੀ ‘ਚ 250 ਤੋਂ ਵੱਧ ਸੈਲਾਨੀ ਫਸੇ ਹੋਏ ਹਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੱਸਿਆ ਕਿ ਸੂਬੇ ‘ਚ ਹੋਈ ਭਾਰੀ ਬਾਰਸ਼ ਕਾਰਨ ਜ਼ਮੀਨ ਖਿਸਕਣ ਕਰਾਨ ਸੜਕਾਂ, ਸਿੰਚਾਈ ਤੇ ਹੋਰ ਜਨਤਕ ਸੰਪੱਤੀ ਪ੍ਰਭਾਵਿਤ ਹੋਣ ਨਾਲ 775 ਕਰੋੜ ਰੁਪਅ ਦਾ ਨੁਕਸਾਨ ਹੋ ਚੁੱਕਿਆ ਹੈ। ਮੌਸਮ ਵਿਭਾਗ ਨੇ ਹਿਮਾਚਲ ‘ਚ 15 ਅਗਸਤ ਤਕ ਭਾਰੀ ਬਾਰਸ਼ ਦਾ ਰੈਡ ਅਲਰਟ ਜਾਰੀ ਕਰ ਦਿੱਤਾ ਹੈ। ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਅਲਰਟ ਰਹਿਣ ਲਈ ਨਿਰਦੇਸ਼ ਦਿੱਤੇ ਗਏ ਹਨ। ਲੋਕਾਂ ਨੂੰ ਨਦੀਆਂ ਤੇ ਖੱਡਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਲੈਂਡ ਸਲਾਈਡਿੰਗ ਕਾਰਨ ਸੜਕਾਂ ਬੰਦ ਹੋ ਸਕਦੀਆਂ ਹਨ। ਸ਼ਿਮਲਾ, ਧਰਮਸ਼ਾਲਾ, ਚੰਬਾ, ਚਿੰਤਪੁਰਨੀ, ਜਾਵਾਲਾ ਜੀ, ਨੈਣਾ ਦੇਵੀ, ਤੇ ਕਾਂਗੜਾ ਜਾਣ ਵਾਲੇ ਸ਼ਰਧਾਲੂ ਰਸਤੇ ‘ਚ ਫਸ ਸਕਦੇ ਹਨ।

 


LEAVE A REPLY