ਰਿਲਾਇੰਸ ਜੀਓ ਨੇ ਕੀਤਾ ਇਕ ਹੋਰ ਧਮਾਕਾ, ਹੋਰ ਕੰਪਨੀਆਂ ਦੇ ਉਡੇ ਹੋਸ਼


Reliance JIO

ਰਿਲਾਇੰਸ ਜੀਓ ਗਾਹਕਾਂ ਲਈ ਇੱਕ ਹੋਰ ਧਮਾਕੇਦਾਰ ਆਫਰ ਲੈ ਕੇ ਆਇਆ ਹੈ। ਇਸ ਤਹਿਤ ਜੀਓ ਸਬਸਕ੍ਰਾਈਬਰਜ਼ ਨੂੰ ਰੋਜ਼ਾਨਾ 2 ਜੀਬੀ 4ਜੀ ਡਾਟਾ ਮਿਲੇਗਾ। ਕੰਪਨੀ ਗਾਹਕਾਂ ਨੂੰ ਇਹ ਡੇਟਾ ਮੁਫਤ ਦੇ ਰਹੀ ਹੈ। ਇਸ ਦੇ ਲਈ ਕੋਈ ਵਾਧੂ ਰੀਚਾਰਜ ਕਰਾਉਣ ਦੀ ਲੋੜ ਨਹੀਂ ਸਗੋਂ ਪਹਿਲਾਂ ਤੋਂ ਮੌਜੂਦ ਡਾਟਾ ਪਲਾਨ ਦੇ ਨਾਲ ਹੀ ਇਹ 2 ਜੀਬੀ ਡਾਟਾ ਵਾਧੂ ਦਿੱਤਾ ਜਾਵੇਗਾ। ਮਾਈ ਜੀਓ ਐਪ ਦੇ ਮੁਤਾਬਕ ਇਹ ਆਫਰ 30 ਜੁਲਾਈ ਤੱਕ ਵੈਲਿਡ ਹੈ ਤੇ ਕੁਝ ਖਾਸ ਜੀਓ ਸਬਸਕ੍ਰਾਈਬਰਸ ਲਈ ਹੀ ਉਪਲਬਧ ਹੈ। ਇਹ ਆਫਰ ਸਿਰਫ ਉਨ੍ਹਾਂ ਲੋਕਾਂ ਲਈ ਹੈ ਜੋ ਪਹਿਲਾਂ ਤੋਂ ਹੀ ਜੀਓ ਦੇ ਪ੍ਰੀਪੇਡ ਗਾਹਕ ਹਨ ਤੇ ਜਿਨ੍ਹਾਂ ਦੇ ਜੀਓ ਨੰਬਰ ‘ਤੇ ਰੀਚਾਰਜ ਪੈਕ ਪਹਿਲਾਂ ਤੋਂ ਹੀ ਐਕਟੀਵੇਟਿਡ ਹੈ।

ਹਾਲਾਕਿ ਜੀਓ ਨੇ ਕੁਝ ਦਿਨ ਪਹਿਲਾਂ ਮਾਨਸੂਨ ਹੰਗਾਮਾ ਐਕਸਚੇਂਜ ਦਾ ਐਲਾਨ ਕੀਤਾ ਹੈ। ਇਸ ਆਫਰ ‘ਚ ਕੋਈ ਵੀ ਫੀਚਰ ਫੋਨ ਯੂਜ਼ਰ ਆਪਣੇ ਪੁਰਾਣੇ ਫੀਚਰ ਫੋਨ ਨੂੰ ਬਦਲ ਕੇ ਨਵਾਂ ਜੀਓ ਫੋਨ ਲੈ ਸਕਦਾ ਹੈ। ਇਸ ਲਈ ਉਸ ਨੂੰ ਸਿਰਫ 501 ਰੁਪਏ ਦਾ ਭੁਗਤਾਨ ਕਰਨਾ ਪਏਗਾ। ਇਸ ਆਫਰ ਦਾ ਲਾਭ ਨਜ਼ਦੀਕੀ ਰਿਲਾਇੰਸ ਦੇ ਰਿਟੇਲ ਸਟੋਰ ਤੋਂ ਲਿਆ ਜਾ ਸਕਦਾ ਹੈ। ਤਹਾਨੂੰ ਦੱਸ ਦੇਈਏ ਕਿ ਜੀਓ ਫੋਨ ਨੂੰ ਸਾਲ 2017 ‘ਚ ਕੰਪਨੀ ਨੇ ਜਾਰੀ ਕੀਤਾ ਸੀ ਤੇ ਇਹ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਫੀਚਰ ਫੋਨ ਹੈ।

  • 534
    Shares

LEAVE A REPLY