ਨੌਕਰੀ ਨਾ ਮਿਲਣ ਕਰਕੇ ਲਾਇਆ ਨੌਜਵਾਨ ਨੇ ਅਜਿਹਾ ਜੁਗਾੜ, ਗੂਗਲ ਸਮੇਤ 200 ਤੋਂ ਵੱਦ ਕੰਪਨੀਆਂ ਤੋਂ ਮਿਲਿਆ ਨੌਕਰੀ ਦਾ ਆਫਰ


Resume Distributed by Person on road to get a Job in USA

ਅੱਜ ਦੇ ਦੌਰ ਵਿੱਚ ਨੌਕਰੀ ਲਬਣਾ ਨੌਜਵਾਨਾਂ ਲਈ ਸਬਤੋਂ ਜਿਆਦਾ ਔਖਾ ਕਮ ਹੈ ਕਈ ਨੌਜਵਾਨਾਂ ਨੂੰ ਤੇ ਨੌਕਰੀ ਮਿਲ ਜਾਂਦੀ ਹੈ ਤੇ ਕਾਫੀ ਜਿਆਦਾ ਨੌਜਵਾਨ ਆਪਣਾ ਜੀਵਨ ਕਢਣ ਲਈ ਕੋਇ ਹੋਰ ਕਮ ਕਰ ਲੈਂਦੇ ਹਨ ਪਰ ਅਮਰੀਕਾ ਦੇ ਇਕ ਨੌਜਵਾਨ ਨੇ ਨੌਕਰੀ ਲਈ ਇਕ ਵੱਖਰਾ ਜੁਗਾੜ ਕੀਤਾ ਜਿਸ ਨਾਲ ਉੱਸਨੂੰ ਗੂਗਲ ਸਮੇਤ 200 ਤੋਂ ਵੱਦ ਕੰਪਨੀਆਂ ਤੋਂ ਨੌਕਰੀ ਦੇ ਆਫਰ ਮਿਲੇ ਹਨ| ਅਮਰੀਕਾ ਦੀ ਸਿਲੀਕਾਨ ਵੈਲੀ ਵਿੱਚ ਨੌਕਰੀ ਨਾ ਮਿਲਣ ਤੋਂ ਨਿਰਾਸ਼ ਹੋਏ ਵੈੱਬ ਡਿਵੈਲਪਰ ਨੇ ਰੁਜ਼ਗਾਰ ਤਲਾਸ਼ਣ ਲਈ ਵੱਖਰਾ ਰਾਹ ਅਖ਼ਤਿਆਰ ਕੀਤਾ। ਬੇਰੁਜ਼ਗਾਰ ਡੇਵਿਡ ਕੈਸਾਰੇਜ ਨੇ ਨੌਕਰੀ ਪਾਉਣ ਲਈ ਸੜਕਾਂ ‘ਤੇ ਰਿਜ਼ੀਊਮ ਵੰਡਣੇ ਸ਼ੁਰੂ ਕਰ ਦਿੱਤੇ।

ਲੋਕ ਉਸ ਨੂੰ ਭਿਖਾਰੀ ਨਾ ਸਮਝਣ ਇਸ ਲਈ ਹੱਥ ਵਿੱਚ ਤਖ਼ਤੀ ਵੀ ਫੜ ਲਈ, ਜਿਸ ਉੱਪਰ ਲਿਖਿਆ ਸੀ, “ਬੇਘਰ ਪਰ ਸਫਲਤਾ ਦਾ ਭੁੱਖਾ। ਕਿਰਪਾ ਕਰਕੇ ਰਿਜ਼ੀਊਮ ਲੈ ਲਓ।” ਇੱਕ ਔਰਤ ਨੇ ਰਿਜ਼ਊਮ ਨਾਲ ਉਸ ਦੀ ਤਸਵੀਰ ਨੂੰ ਟਵਿੱਟਰ ‘ਤੇ ਪੋਸਟ ਕੀਤਾ, ਜੋ ਵਾਇਰਲ ਹੋ ਗਿਆ। ਇਸ ਤੋਂ ਬਾਅਦ ਡੇਵਿਡ ਨੂੰ ਗੂਗਲ, ਨੈੱਟਫਲਿੱਕਸ ਤੇ ਲਿੰਕਡਇਨ ਸਮੇਤ ਤਕਰੀਬਨ 200 ਕੰਪਨੀਆਂ ਤੋਂ ਨੌਕਰੀ ਲਈ ਫ਼ੋਨ ਆਏ। ਨੌਕਰੀ ਦੀ ਤਲਾਸ਼ ਵਿੱਚ ਡੇਵਿਡ ਨੇ ਆਪਣੇ ਸਾਰੇ ਪੈਸੇ ਖ਼ਰਚ ਦਿੱਤੇ। ਉਹ ਵਾਪਸ ਘਰਰ ਨਹੀਂ ਜਾਣਾ ਚਾਹੁੰਦਾ, ਇਸ ਲਈ ਹਾਰ ਨਹੀਂ ਮੰਨੀ। ਡੇਵਿਡ ਨੂੰ ਸਿਲੀਕਾਮ ਵੈਲੀ ਦੀਆਂ ਗਲੀਆਂ ਵਿੱਚ ਰਿਜ਼ਊਮ ਵੰਡਦੇ ਨੂੰ ਜੈਸਮੀਨ ਸਕਾਫੀਲਡ ਨਾਂ ਦੀ ਔਰਤ ਨੇ ਦੇਖਿਆ।

ਟਵਿੱਟਰ ‘ਤੇ ਉਸ ਦੀ ਪੋਸਟ ਪਾਉਣ ਲਈ ਜੈਸਮੀਨ ਨੇ ‘#Get David a JOB’ ਯਾਨੀ ਡੇਵਿਡ ਨੂੰ ਨੌਕਰੀ ਦਿਵਾਓ। ਇਸ ਹੈਸ਼ਟੈਗ ਨੇ ਟ੍ਰੈਂਡ ਕੀਤਾ। ਡੇਵਿਡ ਨੂੰ ਨੌਕਰੀ ਦੇਣ ਲਈ ਕਈ ਲੋਕਾਂ ਨੇ ਜੈਸਮੀਨ ਨਾਲ ਸਿੱਧਾ ਸੰਪਰਕ ਸਾਧਿਆ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਡੇਵਿਡ ਕੋਲ ਪਹਿਲਾਂ ਹੀ ਕਾਫੀ ਆਫਰ ਆ ਚੁੱਕੇ ਹਨ। ਡੇਵਿਡ ਨੇ ਟੈਕਸਾਸ ਦੀ ਯੂਨੀਵਰਸਿਟੀ ਤੋਂ ਮੈਨੇਜਮੈਂਟ ਵਿੱਚ ਡਿਗਰੀ ਕੀਤੀ ਹੋਈ ਹੈ। ਉਸ ਨੇ ਸਾਲ 2014 ਤੋਂ 2017 ਤਕ ਜਨਰਲ ਮੋਟਰਜ਼ ਵਿੱਚ ਕੰਮ ਵੀ ਕੀਤਾ, ਪਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।


LEAVE A REPLY