ਕਸਬਾ ਮਾਣੂਕੇ ਵਿਖੇ ਮਨਾਇਆ ਗਿਆ ਪੈਦਲ ਚੱਲਣ ਵਾਲੇ ਲੋਕਾਂ ਲਈ ਵਿਸ਼ੇਸ਼ ਸੜਕ ਸੁਰਖਿਆ ਹਫਤਾ


ਲੁਧਿਆਣਾ – ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਟਰੈਫਿਕ ਪੰਜਾਬ ਚੰਡੀਗੜ੍ਹ ਜੀ ਦੇ ਹੁਕਮਾਂ ਦੀ ਪਾਲਣਾ ਵਿੱਚ ਸ੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ. ਐਸ.ਐਸ.ਪੀ ਲੁਧਿਆਣਾ ਦਿਹਾਤੀ ਦੇ ਦਿਸ਼ਾ – ਨਿਰਦੇਸ਼ ਤੇ ਪੁਲਿਸ ਜ਼ਿਲਾ ਲੁਧਿਆਣਾ (ਦਿਹਾਤੀ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸੜਕ ਉਪਰ ਪੈਦਲ ਚੱਲਣ ਵਾਲੇ ਲੋਕਾਂ ਦੀ ਸੁਰਖਿਆ ਨੂੰ ਸਮਰਪਿਤ ਕਰਕੇ 30ਵਾਂ ਨੈਸ਼ਨਲ ਸੜਕ ਸੁਰਖਿਆ ਹਫਤਾ ” ਸੜਕ ਸੁਰਖਿਆ ਜੀਵਨ ਰਖਿਆ” ਤਹਿਤ ਮਿਤੀ 04-02-2016  ਤੋਂ 10-02-2019 ਤੱਕ ਮਨਾਇਆ ਜਾ ਰਿਹਾ ਹੈ | ਅੱਜ ਕਸਬਾ ਮਾਣੂਕੇ ਵਿਖੇ ਭਾਈ ਭਾਈ ਦਾਨ ਸਿੰਘ ਪਬਲਿਕ ਸਕੂਲ ਮਾਣੂਕੇ ਦੇ ਬੱਚਿਆਂ ਵਲੋਂ 550 ਮੀਟਰ ਹਥ ਫੜਕੇ ਮਾਨਵ ਲੜੀ ਬਣਾਈ ਗਈ| ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਪੈਦਲ ਚੱਲਣ ਵਾਲੇ ਲੋਕਾਂ ਦੀ ਸੜਕ ਉਪਰ ਸੁਰਖਿਆ ਸੰਬੰਧੀ ਲਿਖੀਆ ਹੋਈਆਂ ਤਖਤੀਆਂ ਰਾਂਹੀ ਲੋਕਾਂ ਨੂੰ ਪੈਦਲ ਲਈ ਸ੍ਰੀ ਬੁਲੰਦ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ(ਸ), ਲੁਧਿਆਣਾ(ਦਿਹਾਤੀ) ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ| ਸੜਕ ਸੁਰਖਿਆ ਹਫਤੇ ਦੌਰਾਨ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਤਾਂ ਕਿ ਐਕਸੀਡੈਂਟ ਹੋਣ ਤੋਂ ਬਚਿਆ ਜਾ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ| ਇਸ  ਸਮੇਂ ਥਾਣੇਦਾਰ ਨਿਧਾਨ ਸਿੰਘ, ਇੰਚਾਰਜ ਟਰੈਫਿਕ, ਜਗਰਾਓਂ, ਸਹਾਇਕ ਥਾਣੇਦਾਰ ਸੁਖਦੇਵ ਸਿੰਘ, ਐਜੂਕੇਸ਼ਨ ਸੈਲ  ਵਲੋਂ ਵੀ ਲੋਕਾਂ ਨੂੰ ਪੈਦਲ ਚੱਲਣ ਦੀ ਅਪੀਲ ਕੀਤੀ ਗਈ|


LEAVE A REPLY