ਚੰਡੀਗੜ੍ਹ ਦੇ ਜਿਊਲਰੀ ਸ਼ੋਅਰੂਮ ਚ ਤਿੰਨ ਲੁਟੇਰਿਆਂ ਨੇ ਕੀਤੀ ਡਕੈਤੀ, 3 ਕਰੋੜ ਦੇ ਹੀਰੇ ਤੇ ਸੋਨਾ ਲੈਕੇ ਹੋਏ ਫਰਾਰ


 

ਸੈਕਟਰ 44 ਵਿੱਚ ਦਿਵਿਆ ਜਿਊਲਰੀ ਸ਼ਾਪ ਵਿੱਚ 3 ਕਰੋੜ ਦੀ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਹਥਿਆਰਾਂ ਨਾਲ ਲੈਸ ਤਿੰਨ ਲੁਟੇਰਿਆਂ ਨੇ ਮਾਲਕ ਨੂੰ ਬੰਧਕ ਬਣਾ ਲਿਆ ਤੇ ਲਗਪਗ 3 ਕਰੋੜ ਦੇ ਹੀਰੇ ਤੇ ਸੋਨਾ ਲੈ ਕੇ ਫਰਾਰ ਹੋ ਗਏ। ਇਸ ਪਿੱਛੋਂ ਸ਼ੋਅਰੂਮ ਦੇ ਮਾਲਕ ਹਰਸ਼ ਬੇਦੀ ਨੇ ਸ਼ੋਰ ਮਚਾਇਆ ਤਾਂ ਲੋਕਾਂ ਨੇ ਉਸ ਦੇ ਹੱਥ-ਪੈਰ ਖੋਲ੍ਹੇ ਤੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਲਕ ਨੂੰ ਸੈਕਟਰ 32 ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਫਿਲਹਾਲ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈਕ ਕਰ ਰਹੀ ਹੈ। ਸ਼ੋਅਰੂਮ ਦੇ ਮਾਲਕ ਹਰਸ਼ ਨੇ ਦੱਸਿਆ ਕਿ ਉਹ ਸ਼ੋਅਰੂਮ ਵਿੱਚ ਇਕੱਲਾ ਸੀ। ਇੰਨੇ ਵਿੱਚ ਤਿੰਨ ਨੌਜਵਾਨ ਆਏ ਤੇ ਉਸ ‘ਤੇ ਪਿਸਤੌਲ ਤਾਣ ਦਿੱਤਾ। ਫਿਰ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਤੇ ਮਗਰੋਂ ਵਾਰਦਾਤ ਨੂੰ ਅੰਜਾਮ ਦਿੱਤਾ।


LEAVE A REPLY