ਲੁਧਿਆਣਾ – ਕਰਜ਼ੇ ਤੋਂ ਪ੍ਰੇਸ਼ਾਨ SBI ਦੇ ਮੈਨੇਜਰ ਨੇ ਲਿਆ ਫਾਹ


ਲੁਧਿਆਣਾ – ਲੁਧਿਆਣਾ ਦੇ ਫੁਹਾਰਾ ਚੌਕ ਸਥਿਤ SBI ਦੇ ਮੈਨੇਜਰ ਨੇ ਵੀਰਵਾਰ ਸਵੇਰੇ ਲਗਭਗ 11 ਵਜੇ ਬੀ. ਆਰ. ਐੱਸ. ਨਗਰ ਜੇ ਬਲਾਕ ‘ਚ ਘਰ ਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਏ. ਸੀ. ਪੀ. ਗੁਰਪ੍ਰੀਤ ਸਿੰਘ ਘਟਨਾ ਸਥਾਨ ‘ਤੇ ਪਹੁੰਚੇ ਅਤੇ ਲਾਸ਼ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰੱਖਵਾ ਦਿੱਤੀ। ਜਾਣਕਾਰੀ ਦਿੰਦੇ ਏ. ਡੀ. ਸੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਧੀਰ ਵਰਮਾ (37) ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪਤਨੀ ਨਿਧੀ ਵਰਮਾ ਨੇ ਦੱਸਿਆ ਕਿ ਪਤੀ ਫੁਹਾਰਾ ਚੌਕ ਸਥਿਤ ਐੱਸ. ਬੀ. ਆਈ. ਦੀ ਬਰਾਂਚ ‘ਚ ਮੈਨੇਜਰ ਸਨ। ਹਰ ਰੋਜ਼ ਦੀ ਤਰ੍ਹਾਂ ਸਵੇਰੇ 9 ਵਜੇ ਘਰ ਤੋਂ ਬੈਂਕ ਲਈ ਨਿਕਲੇ ਪਰ 20 ਮਿੰਟ ਬਾਅਦ ਸਿਹਤ ਠੀਕ ਨਾ ਹੋਣ ਦੀ ਗੱਲ ਕਹਿ ਕੇ ਵਾਪਸ ਆ ਗਏ ਅਤੇ ਕਮਰੇ ਵਿਚ ਆਰਾਮ ਕਰਨ ਚਲੇ ਗਏ। ਲਗਭਗ 10 ਵਜੇ ਉਹ 9 ਸਾਲਾ ਬੇਟੇ ਨੂੰ ਲੈਣ ਲਈ ਸਕੂਲ ਚਲੀ ਗਈ, ਕੁੱਝ ਸਮੇਂ ਬਾਅਦ ਆ ਕੇ ਜਦ ਬੇਟਾ ਪਿਤਾ ਕੋਲ ਕਮਰੇ ‘ਚ ਗਿਆ ਤਾਂ ਪੱਖੇ ਨਾਲ ਲਾਸ਼ ਲਟਕਦੀ ਦੇਖ ਰੌਲਾ ਪਾ ਦਿੱਤਾ। ਪੁਲਸ ਅਨੁਸਾਰ ਮ੍ਰਿਤਕ ਕੋਲ ਇਕ ਪੇਜ ਦਾ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਸਿਰ ਚੜ੍ਹੇ ਕਰਜ਼ੇ ਤੋਂ ਕਾਫੀ ਪ੍ਰੇਸ਼ਾਨ ਹੈ। ਇਸੇ ਤੰਗੀ ‘ਚ ਆ ਕੇ ਮੌਤ ਨੂੰ ਗਲੇ ਲਾ ਰਿਹਾ ਹੈ। ਸ਼ੁੱਕਰਵਾਰ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰ ਕੇ ਰਿਸ਼ਤੇਦਾਰਾਂ ਦੇ ਹਵਾਲੇ ਕੀਤਾ ਜਾਵੇਗਾ।

  • 288
    Shares

LEAVE A REPLY