ਨਸ਼ੇ ਦੇ ਮਾਮਲੇ ਵਿੱਚ ਫਸੇ SSP ਨੇ ਵਿਭਾਗ ਨੂੰ ਸੌਂਪਿਆ ਆਪਣਾ ਪਾਸਪੋਰਟ


ਨਸ਼ਾ ਕੇਸ ਵਿੱਚ ਫਸੇ ਪੁਲਿਸ ਕਮਾਂਡੈਂਟ ਤੇ ਮੋਗਾ ਦੇ ਸਾਬਕਾ ਐਸਐਸਪੀ ਰਾਜ ਜੀਤ ਸਿੰਘ ਆਪਣਾ ਪਾਸਪੋਰਟ ਪੁਲਿਸ ਹੈੱਡਕੁਆਟਰ ਦੇ ਸਪੁਰਦ ਕਰ ਦਿੱਤਾ ਹੈ। ਰਾਜ ਜੀਤ ਦੇ ਵਿਦੇਸ਼ ਭੱਜਣ ਦੀ ਖ਼ਬਰ ਇੱਕ ਚੈਨਲ ‘ਤੇ ਪ੍ਰਸਾਰਿਤ ਹੋਣ ਤੋਂ ਬਾਅਦ ਉਸ ਵਿਰੁੱਧ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਸੀ। ਰਾਜ ਜੀਤ ਨੇ ਪੰਜਾਬ ਪੁਲਿਸ ਦੇ ਪ੍ਰਸ਼ਾਸਕੀ ਮੁਖੀ ਨੂੰ ਸੰਬੋਧਨ ਕੀਤੇ ਪੱਤਰ ਵਿੱਚ ਲਿਖਿਆ ਹੈ ਕਿ ਉਸ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ। ਉਸ ਨੇ ਇਹ ਵੀ ਲਿਖਿਆ ਹੈ ਕਿ ਉਹ ਬਿਨਾ ਵਿਭਾਗ ਦੀ ਮਨਜ਼ੂਰੀ ਦੇ ਵਿਦੇਸ਼ ਨਹੀਂ ਜਾਵੇਗਾ ਇਸ ਲਈ ਆਪਣਾ ਪਾਸਪੋਰਟ ਵੀ ਸੁਪਰਦ ਕਰ ਰਿਹਾ ਹੈ। ਨਸ਼ੇ ਦੇ ਮਾਮਲੇ ਵਿੱਚ ਫਸੇ ਪੀਪੀਐਸ ਅਧਿਕਾਰੀ ਨੂੰ ਪਹਿਲਾਂ ਸਰਕਾਰੀ ਹੁਕਮਾਂ ‘ਤੇ ਮੋਗਾ ਦੇ ਪੁਲਿਸ ਕਪਤਾਨ ਦਾ ਅਹੁਦਾ ਛੱਡਣਾ ਪਿਆ ਸੀ। ਕੈਪਟਨ ਸਰਕਾਰ ਨਸ਼ੇ ਦੇ ਮਾਮਲਿਆਂ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ।


LEAVE A REPLY