ਪੰਜਾਬ ਸਰਕਾਰ ਨੇ ਲਗਾਈ ਤੰਬਾਕੂ ਤੇ ਇਸ ਤੋਂ ਤਿਆਰ ਹੋਏ ਉਤਪਾਦਾਂ ਦੀ ਵਿਕਰੀ ਤੇ ਰੋਕ


Sale of Tambako and Tambako Product Banned by Punjab Government

ਕੈਪਟਨ ਸਰਕਾਰ ਨੇ ਪੰਜਾਬ ਵਿੱਚ ਤੰਬਾਕੂ ਤੇ ਇਸ ਤੋਂ ਤਿਆਰ ਹੋਏ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਾ ਦਿੱਤੀ ਹੈ। ਹੁਣ ਪੰਜਾਬ ਵਿੱਚ ਚੱਬਣ ਵਾਲੇ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਇੱਕ ਸਾਲ ਲਈ ਰੋਕ ਲਾ ਦਿੱਤੀ ਹੈ।

ਖਾਧ ਪਦਾਰਥ ਤੇ ਮਾਪਦੰਡ ਰੈਗੂਲੇਸ਼ਨਜ਼ 2011 ਵਿੱਚ ਸੋਧ ਕਰਦਿਆਂ ਹੁਣ ਪੰਜਾਬ ਸਰਕਾਰ ਨੇ ਗੁਟਕਾ, ਪਾਨ ਮਸਾਲਾ, ਤੰਬਾਕੂ ਤੇ ਨਿਕੋਟਿਨ ਤੇ ਇਨ੍ਹਾਂ ਤੋਂ ਤਿਆਰ ਹੋਈ ਹਰ ਚੀਜ਼ ਦੀ ਵਿਕਰੀ, ਵੰਡ ਤੇ ਭੰਡਾਰਨ ਉੱਪਰ ਇੱਕ ਸਾਲ ਲਈ ਰੋਕ ਲਾ ਦਿੱਤੀ ਹੈ। ਪੰਜਾਬ ਕੇ ਖ਼ੁਰਾਕ ਤੇ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਸੂਬੇ ਵਿੱਚ 9 ਅਕਤੂਬਰ, 2018 ਤੋਂ ਉਕਤ ਤੰਬਾਕੂ ਉਤਪਾਦਾਂ ਨੂੰ ਡੱਬਾਬੰਦ ਦੇ ਨਾਲ-ਨਾਲ ਖੁੱਲ੍ਹੇ ਰੂਪ ਵਿੱਚ ਰੋਕ ਦਿੱਤਾ ਗਿਆ ਹੈ।

ਪੰਨੂ ਮੁਤਾਬਕ ਸਰਕਾਰ ਨੇ ਅਜਿਹਾ ਲੋਕਾਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਕੀਤਾ ਹੈ। ਜਿਨ੍ਹਾਂ ਨੂੰ ਲੋੜ ਹੈ ਉਹ ਤੰਬਾਕੂ ਉਤਪਾਦਾਂ ਦੀ ਬਜਾਇ ਸੁਗੰਧਿਤ ਪਾਨ ਮਸਾਲੇ ਆਦਿ ਲੈ ਸਕਣਗੇ ਜਿਨ੍ਹਾਂ ਦਾ ਸਿਹਤ ਨੂੰ ਕੋਈ ਨੁਕਸਾਨ ਨਹੀਂ।


LEAVE A REPLY