ਸਾਨੀਆ ਦੇ ਬੇਟੇ ਦੀ ਪਹਿਲੀ ਝਲਕ ਆਈ ਸਾਹਮਣੇ, ਇਜਾਨ ਮਿਰਜਾ ਮਲਿਕ ਦੇ ਨਾਂ ਨਾਲ ਜਾਨੇਆ ਜਾਵੇਗਾ ਸਾਨੀਆ ਦਾ ਬੇਟਾ


ਹਾਲ ਹੀ ਚ ਸਾਨੀਆ ਮਿਰਜ਼ਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਖੁਦ ਸਾਨੀਆ ਦੇ ਪਤੀ ਸ਼ੋਇਬ ਮਲਿਕ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਸ਼ੇਅਰ ਕਰ ਦਿੱਤੀ ਹੈ। ਇਸ ਤੋਂ ਬਾਅਦ ਬੇਟੇ ਦਾ ਨਾਂ ਇਜਾਨ ਮਲਿਕ ਐਲਾਨ ਕੀਤਾ ਗਿਆ ਸੀ ਹੁਣ ਇਸ ਕੱਪਲ ਦੇ ਬੇਟੇ ਇਜਾਨ ਦੀ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ।

ਸਾਹਮਣੇ ਆਈ ਤਸਵੀਰ ਚ ਇਜਾਨ ਮਿਰਜਾ ਆਪਣੀ ਮਾਂ ਸਾਨਿਆ ਦੀ ਗੋਦ ਚ ਨਜ਼ਰ ਆ ਰਿਹਾ ਹੈ। ਇਜਾਨ ਦੀ ਪਹਿਲੀ ਤਸਵੀਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਬੇਟੇ ਦੇ ਜਨਮ ਦੀ ਖ਼ਬਰ ਮਿਲਣ ਦੇ ਨਾਲ ਹੀ ਦੋਨਾਂ ਨੂੰ ਵਧਾਈਆਂ ਮਿਲਣੀਆਂ ਵੀ ਸ਼ੁਰੂ ਹੋ ਗਈਆਂ ਸੀ।

ਹੁਣ ਇਜਾਨ ਮਿਰਜ਼ਾ ਮਲਿਕ ਦੀ ਨਾਗਰਿਕਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਪਰ ਇਜਾਨ ਦੀ ਨਾਗਰਿਕਤਾ ਬਾਰੇ ਸਾਨਿਆ ਤੇ ਸ਼ੋਇਬ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ। ਜੇ ਸਾਨਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਕੋਰਟ ਤੇ ਵਾਪਸੀ ਕਰ ਰਹੀ ਹੇ। ਇਸ ਤੋਂ ਬਾਅਦ 2020 ਚ ਹੋਣ ਵਾਲੇ ਟੋਕਿਯੋ ਓਲੰਪਿਕਸ ਚ ਖੇਲਣ ਦਾ ਪਲਾਨ ਕਰ ਰਹੀ ਹੈ।


LEAVE A REPLY