ਪੰਜਾਬ ਦੇ ਧਾਰਮਿਕ ਸਥਾਨਾਂ ਤੇ ਰੇਲਵੇ ਸਟੇਸ਼ਨਾਂ ਤੇ ਹਮਲੇ ਦੀ ਧਮਕੀ ਮਗਰੋਂ ਪੁਲਸ ਵਲੋਂ ਸਰਚ ਜਾਰੀ


Police Checking

ਲੁਧਿਆਣਾ ਦੇ ਰੇਲਵੇ ਸਟੇਸ਼ਨ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮਾਂ ਨੇ ਸਰਚ ਮੁਹਿੰਮ ਨੂੰ ਅੰਜਾਮ ਦਿੱਤਾ। ਖੂਫੀਆ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇਸੇ ਸਬੰਧ ‘ਚ ਅੱਜ ਦੇਰ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਪੁਲਸ ਦੀਆਂ ਸਪੈਸ਼ਲ ਟੀਮਾਂ ਸਨਿਫਰ ਡਾਗਸ ਦੇ ਨਾਲ ਰੇਲਵੇ ਸਟੇਸ਼ਨ ਪਹੁੰਚੀਆਂ ਤੇ ਚੰਗੀ ਤਰ੍ਹਾਂ ਨਾਲ ਰੇਲਵੇ ਸਟੇਸ਼ਨ ਦੀ ਜਾਂਚ ਕੀਤੀ।

ਇਸ ਸਰਚ ਦੀ ਅਗਵਾਈ ਏ.ਡੀ.ਸੀ.ਪੀ. ਸਪੈਸ਼ਲ ਬ੍ਰਾਂਚ, ਸੀ.ਆਈ.ਏ. ਇੰਚਾਰਜ, ਏ.ਸੀ.ਪੀ. ਨਾਰਥ ਤੇ ਲੁਧਿਆਣਾ ਦੇ ਐੱਸ.ਐੱਚ.ਓਜ਼. ਵਲੋਂ ਕੀਤੀ ਗਈ। ਹਾਲ ‘ਚ ਹੀ ਪੰਜਾਬ ਦੇ ਧਾਰਮਿਕ ਸਥਾਨਾਂ ਸਮੇਤ ਵੱਖ-ਵੱਖ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਕਥਿਤ ਧਮਕੀ ਮਿਲੀ ਸੀ, ਜਿਸ ਦੇ ਤਹਿਤ ਚੈਕਿੰਗ ਜਾਰੀ ਹੈ। ਇਸੇ ਤਰ੍ਹਾਂ ਦੀ ਚੈਕਿੰਗ ਜਲੰਧਰ, ਫਗਵਾੜਾ ਤੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨਾਂ ‘ਤੇ ਵੀ ਕੀਤੀ ਗਈ ਹੈ।


LEAVE A REPLY