ਪੀਏਯੂ ਵਿੱਚ ਅੰਤਰ ਖੇਤੀ ਯੂਨੀਵਰਸਿਟੀ ਖੇਡਾਂ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ


ਲੁਧਿਆਣਾ – ਪੀਏਯੂ ਵਿੱਚ ਚੱਲ ਰਹੀਆਂ 19ਵੀਆਂ ਅੰਤਰ ਖੇਤੀ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਅੱਜ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ । ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਯੋਗਤਾ ਦਾ ਭਰਪੂਰ ਪ੍ਰਦਰਸ਼ਨ ਕੀਤਾ । ਅੱਜ ਹੋਏ ਮੁਕਾਬਲਿਆਂ ਵਿੱਚ ਮਰਦਾਂ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਪੀਏਯੂ ਲੁੁਧਿਆਣਾ ਦੀ ਟੀਮ ਜੇਤੂ ਰਹੀ । ਦੂਸਰਾ ਸਥਾਨ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਟੀਮ ਨੂੰ ਮਿਲਿਆ ।

ਔਰਤਾਂ ਦੇ ਖੋਹ-ਖੋਹ ਵਿੱਚ ਕੁਆਟਰ ਫਾਈਨਲ ਦੌਰ ਦੇ ਮੁਕਾਬਲੇ ਹੋਏ । ਕ੍ਰਿਸ਼ੀ ਵਿਸ਼ਵ-ਵਿਦਿਆਲਿਆ ਰਾਹੂਰੀ, ਸ਼ਿਵਾਮੋਗਾ ਯੂਨੀਵਰਸਿਟੀ, ਵੈਟਨਰੀ ਯੂਨੀਵਰਸਿਟੀ ਜਬਲਪੁਰ ਅਤੇ ਯੂਨੀਵਰਸਿਟੀ ਐਗਰੀਕਲਚਰਲ ਸਾਇੰਸਜ਼ ਬੈਗਲੂਰੁ ਦੀਆਂ ਟੀਮਾਂ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ।

ਮਰਦਾਂ ਦੀ ਕਬੱਡੀ ਵਿੱਚ ਪਹਿਲੇ ਰਾਊਂਡ ਵਿੱਚ ਅੱਠ ਮੈਚ ਖੇਡੇ ਗਏ । ਐਸ ਡੀ ਐਗਰੀਕਲਚਰਲ ਯੂਨੀਵਰਸਿਟੀ ਗੁਜਰਾਤ, ਐਗਰੀਕਲਚਰਲ ਯੂਨੀਵਰਸਿਟੀ ਜੋਧਪੁਰ, ਕਰਨਾਟਕਾ ਵੈਟਨਰੀ ਐਨੀਮਲ ਐਂਡ ਫਿਸ਼ਰੀ ਸਾਇੰਸਜ਼ ਯੂਨੀਵਰਸਿਟੀ ਬਿਦਰ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਐਂਡ ਹਾਰਟੀਕਲਚਰਲ ਸਾਇੰਸਜ਼ ਸ਼ਿਵਾਮੋਗਾ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਧਾਰਵਾੜ, ਸੈਮ ਹਿੰਗਿਨਬੌਟਮ ਯੂਨੀਵਰਸਿਟੀ ਆਫ਼ ਐਗਰੀਕਲਚਰਲ ਤਕਨਾਲੋਜੀ ਐਂਡ ਸਾਇੰਸਜ਼ ਇਲਾਹਾਬਾਦ, ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਿਸਾਰ, ਡਾ। ਬਾਲਾ ਸਾਹਿਬ ਸਾਵੰਤ ਕੌਂਕਟ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਡਪੋਲੀ ਨੇ ਆਪਣੇ ਮੁਕਾਬਲੇ ਜਿੱਤ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ ।

ਮਰਦਾਂ ਦੇ ਬਾਸਕਟਬਾਲ ਮੁਕਾਬਲਿਆਂ ਵਿੱਚ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ਼ ਐਗਰੀਕਲਚਰਲ ਤਕਨਾਲੋਜੀ ਉਦੈਪੁਰ, ਗੁਰੂ ਅੰਗਦ ਦੇਵ ਵੈਟਨਰੀ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਉੜੀਸਾ ਯੂਨੀਵਰਸਿਟੀ ਆਫ਼ ਐਗਰੀਕਲਚਰਲ ਐਂਡ ਤਕਨਾਲੋਜੀ ਭੁਵਨੇਸ਼ਵਰ, ਕਰਨਾਟਕ ਐਨੀਮਲ ਐਂਡ ਫਿਸ਼ਰੀ ਸਾਇੰਸਜ਼ ਯੂਨੀਵਰਸਿਟੀ ਬਿਦਰ ਦੀਆਂ ਟੀਮਾਂ ਨੇ ਆਪਣੇ ਮੈਚ ਜਿੱਤੇ ।

ਔਰਤਾਂ ਦੇ ਬਾਸਕਟਬਾਲ ਦੇ ਅੱਜ ਹੋਏ ਮੈਚਾਂ ਵਿੱਚ ਪੀਏਯੂ ਲੁਧਿਆਣਾ, , ਗੁਰੂ ਅੰਗਦ ਦੇਵ ਵੈਟਨਰੀ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਅਤੇ ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਕੋਇੰਬਟੂਰ ਦੀਆਂ ਟੀਮਾਂ ਅਗਲੇ ਗੇੜ ਵਿੱਚ ਪੁੱਜੀਆਂ ।

ਮਰਦਾਂ ਦੇ ਵਾਲੀਬਾਲ ਮੁਕਾਬਲਿਆਂ ਵਿੱਚ ਜਿਨ੍ਹਾਂ ਟੀਮਾਂ ਨੇ ਆਪਣੇ-ਆਪਣੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ ਉਨ੍ਹਾਂ ਵਿੱਚ ਮਹਾਰਾਣਾ ਪ੍ਰਤਾਪ ਐਗਰੀਕਲਚਰਲ ਯੂਨੀਵਰਸਿਟੀ ਉਦੈਪੁਰ, ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਕਰਨਾਲ, ਜੂਨਾਗੜ੍ਹ ਐਗਰੀਕਲਚਰਲ ਯੂਨੀਵਰਸਿਟੀ ਜੂਨਾਗੜ੍ਹ, ਸੈਮ ਹਿੰਗਨਬੌਟਮ ਯੂਨੀਵਰਸਿਟੀ ਆਫ਼ ਐਗਰੀਕਲਚਰਲ ਤਕਨਾਲੋਜੀ ਐਂਡ ਸਾਇੰਸਜ਼ ਇਲਾਹਾਬਾਦ, ਕਰਨਾਟਕ ਵੈਨਟਰੀ ਐਨੀਮਲ ਐਂਡ ਫਿਸ਼ਰੀ ਸਾਇੰਸਜ਼ ਯੂਨੀਵਰਸਿਟੀ ਬਿਦਰ, ਡਾ। ਵਾਈ ਐਸ ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਸੋਲਨ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਐਂਡ ਹਾਰਟੀਕਲਚਰਲ ਸਾਇੰਸਜ਼ ਸ਼ਿਵਾਮੋਗਾ, ਐਸ ਕੇ ਡੀ ਐਗਰੀਕਲਚਰਲ ਸਾਇੰਸਜ਼ ਦੰਤੀਵਾੜਾ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਧਾਰਵਾੜ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਰਾਇਚੂਰ, ਆਈਵੀਆਰਆਈ ਇੱਜ਼ਤਨਗਰ, ਮਹਾਤਾਮ ਫੂਲੇ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਰਾਹੂਰੀ ਹਨ ।

ਔਰਤਾਂ ਦੇ ਵਾਲੀਬਾਲ ਮੁਕਾਬਲਿਆਂ ਵਿੱਚ ਅੱਜ ਜੇਤੂ ਰਹੀਆਂ ਟੀਮਾਂ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ, ਸ੍ਰੀ ਕਰਨ ਨਰੇਂਦਰ ਐਗਰੀਕਲਚਰਲ ਯੂਨੀਵਰਸਿਟੀ ਜੋਬਨੇਰ, ਆਨੰਦ ਐਗਰੀਕਲਚਰਲ ਯੂਨੀਵਰਸਿਟੀ ਆਨੰਦ ਅਤੇ ਪ੍ਰੋਫੈਸਰ ਜਯਾਸ਼ੰਕਰ ਤੇਲੰਗਾਨਾ ਸਟੇਟ ਐਗਰੀਕਲਚਰਲ ਯੂਨੀਵਰਸਿਟੀ ਹੈਦਰਾਬਾਦ ਹਨ ।

ਮਰਦਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਯੂਨੀਵਰਸਿਟੀ ਐਗਰੀਕਲਚਰਲ ਸਾਇੰਸਜ਼ ਬੈਗਲੂਰੂ, ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਕਰਨਾਲ ਅਤੇ ਬੀਸੀਕੇਵ ਮੋਹਨਪੁਰ ਦੀਆਂ ਟੀਮਾਂ ਆਪਣੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਪੁੱਜੀਆਂ ।

ਔਰਤਾਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਕੇਯੂ ਗਾਂਧੀਨਗਰ, ਪੀਵੀ ਨਰਸਿਮਹਾ ਰਾਓ ਤੇਲੰਗਾਨਾ ਵੈਟਨਰੀ ਸਾਇੰਸਜ਼ ਯੂਨੀਵਰਸਿਟੀ ਹੈਦਰਾਬਾਦ, ਤਾਮਿਲਨਾਡੂ ਵੈਨਟਰੀ ਐਂਡ ਐਨੀਮਲ ਸਾਇੰਸਜ਼ ਚੇਨਈ, ਰਾਜਮਾਤਾ ਵਿਜੇਰਾਜੇ ਸਿੰਧੀਆ ਕ੍ਰਿਸ਼ੀ ਵਿਸ਼ਵਵਿਦਿਆਲਿਆ ਗਵਾਲੀਅਰ, ਐਗਰੀਕਲਚਰਲ ਸਾਇੰਸਜ਼ ਯੂਨੀਵਰਸਿਟੀ ਮਥੁਰਾ, ਪੀਏਯੂ ਲੁਧਿਆਣਾ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਐਂਡ ਹਾਰਟੀਕਲਚਰਲ ਸਾਇੰਸਜ਼ ਸ਼ਿਵਾਮੋਗਾ, ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਕੋਇੰਬਟੂਰ, ਸ੍ਰੀ ਕਰਨ ਨਰੇਂਦਰ ਐਗਰੀਕਲਚਰਲ ਯੂਨੀਵਰਸਿਟੀ ਜੋਬਨੇਰ, ਐਗਰੀਕਲਚਰਲ ਤਕਨਾਲੋਜੀ ਸਾਇੰਸਜ਼, ਯੂਨੀਵਰਸਿਟੀ ਇਲਾਹਾਬਾਦ, ਜੇਐਨਕੇਵੀਈ ਜਬਲਪੁਰ, ਸੀਏਯੂ ਇੰਫਾਲ, ਬੀਏਯੂ ਰਾਂਚੀ, ਕੇਏਯੂ ਥ੍ਰੀਸ਼ੂਰ ਦੀਆਂ ਟੀਮਾਂ ਨੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਪਾਇਆ ।

ਇਹ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਲਈ ਇਹ ਸਭਿਆਚਾਰਕ ਮੇਲ-ਮਿਲਾਪ ਦਾ ਮੌਕਾ ਵੀ ਹੈ । ਖੇਡ ਦੀ ਭਾਵਨਾ ਦੇ ਨਾਲ-ਨਾਲ ਆਪਸੀ ਜਾਣ-ਪਛਾਣ ਲਈ ਖਿਡਾਰੀ ਹੁੱਬ ਕੇ ਇੱਕ ਦੂਜੇ ਨੂੰ ਮਿਲਦੇ ਅਕਸਰ ਦੇਖਣ ਨੂੰ ਮਿਲੇ ।


LEAVE A REPLY