ਹੁਣ ਸੈਲਫ-ਡ੍ਰਾਈਵਿੰਗ ਕਾਰ ਚ ਦਰਾਂ ਤਕ ਪਹੁੰਚਾਇਆ ਜਾਵੇਗਾ ਘਰੇਲੂ ਸਾਮਾਨ


ਸੈਲਫ਼ ਡ੍ਰਾਈਵਿੰਗ ਕਾਰ ਕੰਪਨੀ ਆਟੋਐਕਸ ਨੇ ਕਿਹਾ ਹੈ ਕਿ ਸਿਲੀਕੌਨ ਵੈਲੀ ਵਿੱਚ ਅਜਿਹੀ ਕਾਰ ਤੁਰਦੀ-ਫਿਰਦੀ ਦੁਕਾਨ ਵਾਂਗ ਕੰਮ ਕਰੇਗੀ, ਜੋ ਸਮਾਰਟਫ਼ੋਨ ਐਪਲੀਕੇਸ਼ਨ ਨਾਲ ਲੈੱਸ ਰਹੇਗੀ।ਇਹ ਸੇਵਾ ਇਸ ਮਹੀਨੇ ਕੈਲੀਫੋਰਨੀਆ ਸੂਬੇ ਦੇ ਸੈਨ ਜੋਸ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਈ-ਕਾਮਰਸ GrubMarket.com ਨਾਲ ਸਾਂਝੇਦਾਰੀ ਤਹਿਤ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਅਮੇਜ਼ਨ ਦਾ ਸਾਰਾ ਸਾਮਾਨ ਉਪਲਬਧ ਹੋਵੇ।

ਆਟੋਐਕਸ ਦੇ ਫਾਊਂਡਰ ਤੇ ਸੀਈਓ Jianxiong Xiao ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਬਾਰੇ ਕਾਫੀ ਉਤਸ਼ਾਹਤ ਹਨ।ਆਟੋਐਕਸ ਦੀ ਮੰਨੀਏ ਤਾਂ ਗਾਹਕ ਖ਼ੁਦ ਹੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਆਪਣੇ ਸਾਮਾਨ ਨੂੰ ਚੁਣ ਸਕਦੇ ਹਨ। ਸਟਾਰਟਅੱਪ ਮੁਤਾਬਕ ਆਟੋਐਕਸ ਐਪ ਦੀ ਵਰਤੋਂ ਕਰਕੇ ਲੋਕ ਘਰੇਲੂ ਸਾਮਾਨਾਂ ਦਾ ਆਰਡਰ ਵੀ ਕਰ ਸਕਦੇ ਹਨ।

 

  • 719
    Shares

LEAVE A REPLY