ਲੁਧਿਆਣਾ ਵਿਖੇ ਹੋਇਆ ਸੇਫ ਸਕੂਲ ਵਾਹਨ ਸਕੀਮ ਅਧੀਨ ਸੈਮੀਨਾਰ ਦਾ ਆਯੋਜਨ


ਲੁਧਿਆਣਾ – ਸੇਫ਼ ਸਕੂਲ ਵਾਹਨ ਸਕੀਮ ਦੀ ਆਂਹਦਾਇਤਾਂ ਦੇ ਅਨੁਸਾਰ ਮਿਤੀ 16 ਮਈ, 2018 ਨੂੰ ਸਕੂਲ ਵਾਹਨ ਚਾਲਕਾਂ ਲਈ ਪੌਕਸੋ ਐਕਟ 2012 ਤੇ ਅਧਾਰਿਤ ਸੂਚਨਾ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸੂਚਨਾ ਸੰਮੇਲਨ ਦੇ ਮੁੱਖ-ਮਹਿਮਾਨ ਵਜੋਂ ਮਾਣਯੋਗ ਡਾਇਰੈਕਟਰ ਫ਼ਾਦਰ ਜੌਨ ਅਤੇ ਮਾਣਯੋਗ ਪ੍ਰਿੰਸੀਪਲ ਸਿਸਟਰ ਸਿਲਵੀ ਜੀ ਨੇ ਸ਼ਿਰਕਤ ਕੀਤੀ। ਸੰਮੇਲਨ ਦੀ ਦਿਸ਼ਾ-ਨਿਰਦੇਸ਼ ਕਰਦਿਆਂ ਸਕੂਲ ਕਾਊਂਸਲਰ ਸ੍ਰੀਮਤੀ ਸ਼ਮੀਨਾ ਦਿਓਲ ਜੀ ਨੇ ਵਾਹਨ ਚਾਲਕਾਂ ਨੁੰ ਵਿਦਿਆਰਥੀਆਂ ਦੀ ਸੁਰੱਖਿਅਤ ਨੂੰ ਲੈਕੇ ਪੌਕਸੋ ਐਕਟ ਅਧੀਨ ਆਉਣ ਵਾਲੇ ਨਿਯਮਾਂ ਅਤੇ ਬਾਲਸੁਰੱਖਿਆ ਨੀਤੀ ਬਾਰੇ ਬੜੇ ਸਰਲ ਅਤੇ ਸਾਦੇ ਢੰਗ ਨਾਲ ਸਮਝਾਇਆ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਵਿਦਿਆਰਥੀ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਅੰਤ ਵਿੱਚ ਮਾਣਯੋਗ ਡਾਇਰੈਕਟਰ ਫ਼ਾਦਰ ਜੌਨ ਨੇ ਸੰਮੇਲਨ ਦੇ ਸਫ਼ਲਤਾ ਪੂਰਵਕ ਪੂਰੇ ਹੋਣ ਤੇ ਸ਼ਲਾਘਾ ਕੀਤੀ।

  • 2.3K
    Shares

LEAVE A REPLY