ਰਾਏਕੋਟ ਚ ਰਾਸ਼ਟਰੀ ਪ੍ਰੈਸ ਦਿਵਸ ਮੌਕੇ ਸੈਮੀਨਾਰ ਦਾ ਹੋਇਆ ਆਯੋਜਨ


ਰਾਏਕੋਟ/ਲੁਧਿਆਣਾ – ਅੱਜ ਪ੍ਰੈਸ ਕਲੱਬ ਰਾਏਕੋਟ ਵਲੋਂ ਕੌਮੀ ਪ੍ਰੈਸ ਦਿਵਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜਾ ਨੂੰ ਸਮਰਪਿਤ ‘ਮੌਜ਼ੁਦਾ ਸਮੇਂ ‘ਚ ਪੱਤਰਕਾਰੀ’ ਵਿਸ਼ੇ ‘ਤੇ ਇੱਕ ਸੈਮੀਨਾਰ ਜੀ.ਐੱਚ.ਜੀ.ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਕਲੱਬ ਪ੍ਰਧਾਨ ਸੁਸ਼ੀਲ ਕੁਮਾਰ ਦੀ ਪ੍ਰਧਾਨਗੀ ‘ਚ ਕਰਵਾਇਆ ਗਿਆ। ਸਮਾਗਮ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਜ਼ਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਤੇ ਪੁਲਿਸ ਉੱਪ ਕਪਤਾਨ ਗੁਰਮੀਤ ਸਿੰਘ ਵਿਸੇਸ਼ ਮਹਿਮਾਨ ਵਜੋਂ ਸਮੂਲੀਅਤ ਕੀਤੀ।

ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਵਿਚਾਰ ਹਥਿਆਰ ਨਾਲੋਂ ਵੱਧ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਿਕ ਹਰੇਕ ਵਿਅਕਤੀ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਮੌਲਿਕ ਅਧਿਕਾਰ ਦਿੱਤਾ ਗਿਆ ਹੈ, ਪਰ ਨਾਲ ਹੀ ਇੱਕ ਕੌੜੀ ਸਚਾਈ ਇਹ ਵੀ ਹੈ ਕਿ ਭਾਰਤੀ ਸੰਵਿਧਾਨ ‘ਚ ਪਹਿਲੀ ਸੋਧ ਇਸੇ ਅਧਿਕਾਰ ਨੂੰ ਲੈ ਕੇ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇੱਕ ਦਾਇਰੇ ਦੇ ਵਿੱਚ ਰਹਿ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵੇ ਦੀ ਖੁੱਲ ਲੋਕਤੰਤਰ ਦੀ ਹੋਂਦ ਲਈ ਬਹੁਤ ਜਰੂਰੀ ਹੈ, ਪਰ ਜੇਕਰ ਪੱਤਰਕਾਰਤਾ ਦੀ ਆਜ਼ਾਦੀ ਨੂੰ ਅਸੀਂ ਲਗਾਮ ਲਗਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਲੋਕਤੰਤਰ ਦੇ ਬਾਕੀ ਥੰਮ ਵੀ ਖ਼ਤਰੇ ਵਿੱਚ ਪੈ ਜਾਣਗੇ। ਉਨ੍ਹਾਂ ਨੇ ਮੌਜ਼ੂਦਾ ਸਮੇਂ ਵਿੱਚ ਪੱਤਰਕਾਰੀ ਖੇਤਰ ‘ਚ ਸਰਮਾਏਦਾਰਾਂ ਦਾ ਕਾਬਜ ਹੋਣਾ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ। ਪੱਤਰਕਾਰਾਂ ‘ਤੇ ਹੋਏ ਹਮਲੇ ਅਤੇ ਉਹਨਾਂ ਦੇ ਕਤਲ ਦੀਆਂ ਘਟਨਾਵਾਂ ‘ਤੇ ਟਿੱਪਣੀ ਕਰਦੇ ਹੋਏ ਡਾ. ਗਰਗ ਨੇ ਕਿਹਾ ਕਿ ਪਿਛਲੇ ਸਾਲ ਵਿਸ਼ਵ ਭਰ ‘ਚ 90 ਪੱਤਰਕਾਰ ਮਾਰੇ ਗਏ ਜਿਹਨਾਂ ਵਿੱਚੋਂ 12 ਦਾ ਕਤਲ ਭਾਰਤ ਵਿੱਚ ਹੋਇਆ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਰਪ੍ਰਸਤ ਪ੍ਰੈਸ ਕਲੱਬ ਰਾਏਕੋਟ ਆਰ.ਜੀ.ਰਾਏਕੋਟੀ ਨੇ ਕਿਹਾ ਕਿ ਨਿਗੁਣੇ ਜਿਹੇ ਸੇਵਾਫਲ ਬਦਲੇ ਪੱਤਰਕਾਰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੂਚਨਾ ਨੂੰ ਜਨਤਾ ਤੱਕ ਪੁੱਜਦਾ ਕਰਨ ਲਈ ਵਚਨਬੱਧ ਹਨ। ਅੱਜ ਵੀ ਕਈ ਪੱਤਰਕਾਰ ਤੇ ਮੀਡੀਆ ਅਦਾਰੇ ਨਿੱਡਰ ਤੇ ਨਿਰੱਪਖ ਹੋ ਕੇ ਪੱਤਰਕਾਰੀ ਕਰ ਰਹੇ ਹਨ।

ਪ੍ਰਿੰਸੀਪਲ ਡਾ. ਸਵਰਨਜੀਤ ਸਿੰਘ ਦਿਓਲ ਨੇ ਕਿਹਾ ਕਿ ਚੰਗੇ ਕਾਰਜਾਂ ਨੂੰ ਲੋਕਾਂ ਤੱਕ ਲੈ ਕੇ ਜਾਣ ਵਿੱਚ ਪੱਤਰਕਾਰਾਂ ਦੀ ਅਹਿਮ ਭੂਮਿਕਾ ਹੈ ਜਿਸ ਨਾਲ ਅਜੇਹੇ ਕੰਮ ਕਰਨ ਵਾਲੇ ਉਤਸ਼ਾਹਿਤ ਹੁੰਦੇ ਹਨ। ਸੰਤੋਖ ਗਿੱਲ ਨੇ ਮੰਚ ਸੰਚਾਲਨ ਦੇ ਨਾਲ-ਨਾਲ ਸਮਾਗਮ ਦੇ ਪ੍ਰਬੰਧਨ ਚ ਅਹਿਮ ਭੂਮਿਕਾ ਨਿਭਾਈ। ਡਾ. ਐੱਚ.ਐੱਸ. ਬਰਾੜ, ਸੀਨੀਅਰ ਪੱਤਰਕਾਰ ਮਹੇਸ਼ ਸ਼ਰਮਾਂ ਤੇ ਡਾ. ਬਲਜੀਤ ਸਿੰਘ ਨੇ ਪ੍ਰੈਸ ਤੇ ਸਿੱਖਿਆ ਦੇ ਆਪਸੀ ਸਬੰਧਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਮੀਡੀਆ ਨੂੰ ਵਿਦਿਆਰਥੀਆਂ ਲਈ ਵਿਸੇਸ਼ ਅੰਕ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ। ਡਾ. ਸੋਹਣ ਸਿੰਘ ਨੇ ਸਮਾਗਮ ਦੇ ਅੰਤ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੈਸ ਕਲੱਬ ਰਾਏਕੋਟ ਵਲੋਂ ਪ੍ਰਧਾਨ ਸੁਸ਼ੀਲ ਕੁਮਾਰ ਦੀ ਅਗਵਾਈ ‘ਚ ਡਾ. ਪਿਆਰੇ ਲਾਲ ਗਰਗ, ਜ਼ਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ, ਡੀ.ਐਸ.ਪੀ. ਗੁਰਮੀਤ ਸਿੰਘ ਤੋਂ ਇਲਾਵਾ ਹੋਰ ਮਹਿਮਾਨਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸ਼ੀਲ ਕੁਮਾਰ, ਅਮਿਤ ਪਾਸੀ, ਬਿੱਟੂ ਹਲਵਾਰਾ, ਜੱਗਾ ਚੋਪੜਾ, ਆਤਮਾ ਸਿੰਘ ਲੋਹਟਬੱਦੀ, ਗੁਰਜੀਤ ਸਿੰਘ ਬਾਬੂ, ਸੁਖਵਿੰਦਰ ਸਿੰਘ ਸਹੌਲੀ, ਕੰਵਰਪਾਲ ਸਿੰਘ ਆਹਲੁਵਾਲੀਆ, ਮਨਦੀਪ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਮੁਹਮੰਦ ਇਮਰਾਨ ਖਾਨ, ਗੁਰਸੇਵਕ ਸਿੰਘ ਮਿੱਠਾ, ਨਾਮਪ੍ਰੀਤ ਸਿੰਘ ਗੋਗੀ, ਸੰਜੀਵ ਕੁਮਾਰ ਭੱਲਾ, ਰਾਜ ਕਲੇਰ, ਸੁਸ਼ੀਲ ਵਰਮਾ, ਵਿਨੇ ਵਰਮਾ ਮੁੱਲਾਂਪੁਰ, ਨਿਰਮਲ ਸਿੰਘ ਧਾਲੀਵਾਲ, ਗੁਰਭਿੰਦਰ ਸਿੰਘ ਗੁਰੀ, ਦਲਵਿੰਦਰ ਸਿੰਘ ਰਛੀਨ, ਡਾ. ਪ੍ਰਵੀਨ ਅੱਗਰਵਾਲ, ਕ੍ਰਿਸ਼ਨ ਗੁਪਾਲ, ਗੁਰਚਰਨ ਸਿੰਘ ਹੂੰਝਣ, ਗੁਰਪ੍ਰੀਤ ਸਿੰਘ ਮਹਿਦੂਦਾਂ ਤੋਂ ਇਲਾਵਾ ਇਲਾਕੇ ਦੇ ਹੋਰ ਕਈ ਪੱਤਰਕਾਰ ਅਤੇ ਸਖਸ਼ੀਅਤਾਂ ਹਾਜਰ ਸਨ।


LEAVE A REPLY