ਅਕਾਲੀਆਂ ਨੇ ਭਗਵੰਤ ਮਾਨ ਦੀ ਕਾਟ ਲਈ ਲੱਭਿਆ ਭੋਟੂ ਸ਼ਾਹ – ਕਾਮੇਡੀਅਨ ਨੂੰ ਟੱਕਰੇਗਾ ਕਾਮੇਡੀਅਨ


 

ਲੋਕ ਸਭਾ ਹਲਕਾ ਸੰਗਰੂਰ ਤੋਂ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰ ਉਤਾਰਨ ਤੋਂ ਬਾਅਦ ਮੁਕਾਬਲਾ ਕਾਫ਼ੀ ਰੋਮਾਂਚਕ ਹੋ ਗਿਆ ਹੈ। ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਪਰਮਿੰਦਰ ਢੀਂਡਸਾ ਨੇ ਚੋਣ ਪ੍ਰਚਾਰ ਦੌਰਾਨ ਕਾਮੇਡੀਅਨ ਭੋਟੂ ਸ਼ਾਹ ਦੀ ਟੀਮ ਨੂੰ ਵੀ ਆਪਣੇ ਕਾਫ਼ਲੇ ਵਿੱਚ ਸ਼ਾਮਲ ਕਰ ਲਿਆ ਹੈ। ਇਹ ਟੀਮ ਪਿੰਡਾਂ ਵਿੱਚ ਲੋਕਾਂ ਦਾ ਇਕੱਠ ਜੋੜਨ ਵਿੱਚ ਪਾਰਟੀ ਦੀ ਮਦਦ ਵੀ ਕਰਦੀ ਹੈ ਤੇ ਲੋਕਾਂ ਦਾ ਮਨੋਰੰਜਨ ਵੀ ਕਰਦੀ ਹੈ।

ਦੱਸ ਦੇਈਏ ਸੰਗਰੂਰ ਵਿੱਚ ਉਮੀਦਵਾਰ ਭਗਵੰਤ ਮਾਨ ਸਿਆਸਤਦਾਨ ਹੋਣ ਦੇ ਨਾਲ-ਨਾਲ ਇੱਕ ਕਾਮੇਡੀ ਕਲਾਕਾਰ ਵੀ ਹਨ ਜਿਸ ਕਰਕੇ ਭਗਵੰਤ ਮਾਨ ਆਪਣੀਆਂ ਰੈਲੀਆਂ ਵਿੱਚ ਕਾਫੀ ਭੀੜ ਇਕੱਠੀ ਕਰ ਰਹੇ ਹਨ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਵੀ ਉਨ੍ਹਾਂ ਨੂੰ ਟੱਕਰ ਦੇਣ ਲਈ ਕਾਮੇਡੀਅਨ ਦਾ ਹੀ ਸਹਾਰਾ ਲੈ ਰਿਹਾ ਹੈ।

ਇਸ ਸਬੰਧੀ ਭਗਵੰਤ ਮਾਨ ਨੇ ਕਿਹਾ ਕਿ 2014 ਵਿੱਚ ਵੀ ਇੱਕ ਕਾਮੇਡੀਅਨ ਨੇ ਹੀ ਪਿਤਾ ਜੀ ਦੀ ਜ਼ਮਾਨਤ ਜ਼ਬਤ ਕਰਵਾਈ ਸੀ। ਚਾਹੇ ਅਕਾਲੀ ਕਾਮੇਡੀ ਕਲਾਕਾਰਾਂ ਦਾ ਸਹਾਰਾ ਲੈ ਕੇ ਇਕੱਠ ਕਰ ਰਹੇ ਹਨ ਪਰ ਹੁਣ ਇਨ੍ਹਾਂ ਦੀ ਕੋਈ ਨਹੀਂ ਸੁਣਦਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਮੇਡੀਅਨਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਲੋਕ ਸਹੀ-ਗ਼ਲਤ ਦਾ ਫ਼ਰਕ ਜਾਣਦੇ ਹਨ।


LEAVE A REPLY