ਪੰਜਾਬ ਵਿੱਚ ਨਾਨਕ ਸ਼ਾਹ ਫ਼ਕੀਰ ਦੇ ਵਿਰੋਧ ‘ਚ ਰੇਲਾਂ ਦਾ ਚੱਕਾ ਜਾਮ


Protest by Sikh Community

ਵਿਵਾਦਿਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਦੇ ਵਿਰੋਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਤੋਂ ਰੇਲਵੇ ਟ੍ਰੈਕ ਜਾਮ ਕਰ ਰੇਲਾਂ ਰੋਕੀਆਂ ਗਈਆਂ। ਇਸ ਮੌਕੇ ਵਿਖਾਵਾਕੀਆਂ ਨੇ ਇੱਕ ਮਾਲ ਗੱਡੀ ਨੂੰ 20 ਮਿੰਟ ਤਕ ਰੋਕੀ ਰੱਖਿਆ। ਪਰ ਪ੍ਰਸ਼ਾਸਨ ਵੱਲੋਂ ਗੱਲਬਾਤ ਤੋਂ ਬਾਅਦ ਉਨ੍ਹਾਂ ਰੇਲਾਂ ਦਾ ਰਾਹ ਛੱਡ ਦਿੱਤਾ। ਵਿਖਾਵਾਕਾਰੀ ਕੇਂਦਰ ਸਰਕਾਰ ਵੱਲੋਂ ਨਾਨਕ ਸ਼ਾਹ ਫ਼ਕੀਰ ਫ਼ਿਲਮ ‘ਤੇ ਰੋਕ ਨਾ ਲਾਉਣ ਕਰ ਕੇ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਫ਼ਤਿਹਗੜ੍ਹ ਸਾਹਿਬ ਵਾਲੇ ਪਾਸਿਉਂ ਸਰਹਿੰਦ ਜੰਕਸ਼ਨ ‘ਤੇ ਰੇਲਵੇ ਟ੍ਰੈਕ ਨੂੰ ਤਕਰੀਬਨ 20 ਮਿੰਟ ਤਕ ਬੰਦ ਕਰੀ ਰੱਖਿਆ। ਪੁਲਿਸ ਤੇ ਪ੍ਰਸ਼ਾਸਨ ਨੇ ਕਾਫੀ ਮੁਸ਼ਕਿਲ ਨਾਲ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਉੱਠਣ ਲਈ ਮਨਾਇਆ।

ਉੱਧਰ ਪ੍ਰਦਰਸ਼ਨਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਨੇ ਪੰਜ ਸਿੰਘ ਸਾਹਿਬਾਨਾਂ ਦੇ ਹੁਕਮਾਂ ‘ਤੇ ਹੀ ਧਰਨਾ ਸਮਾਪਤ ਕੀਤਾ ਹੈ। ਕਮੇਟੀ ਦੇ ਪੰਜਾਬ ਤੋਂ ਲੀਡਰ ਸੁਖਜੀਤ ਸਿੰਘ ਖੋਸਾ ਦਾ ਕਹਿਣਾ ਸੀ ਕਿ ਨਾਨਕ ਸ਼ਾਹ ਫ਼ਕੀਰ ‘ਤੇ ਪਾਬੰਦੀ ਲਾਏ ਜਾਣ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਤਾਂ ਮੰਨ ਲਿਆ ਸੀ, ਪਰ ਕੇਂਦਰ ਸਰਕਾਰ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਦੇ ਵਿਰੋਧ ਵਿੱਚ ਉਨ੍ਹਾਂ ਰੇਲ ਰਸਤਾ ਜਾਮ ਕੀਤਾ ਸੀ। ਹਾਲਾਂਕਿ, ਅੱਜ ਫ਼ਿਲਮ ਨਾਨਕ ਸ਼ਾਹ ਫ਼ਕੀਰ ਨੂੰ ਦੇਸ਼ ਦੇ ਜ਼ਿਆਦਾਤਰ ਸਿਨੇਮਾ ਵਿੱਚ ਚਲਾਇਆ ਨਹੀਂ ਗਿਆ। ਪੰਜਾਬ ਦੀ ਰਾਜਧਾਨੀ ਸਮੇਤ ਇਸ ਦੇ ਗੁਆਂਢੀ ਸੂਬਿਆਂ ਵਿੱਚ ਵੀ ਫ਼ਿਲਮ ਨਹੀਂ ਦਿਖਾਈ ਗਈ।

  • 288
    Shares

LEAVE A REPLY