ਨਵੇਂ ਸਾਲ ਮੌਕੇ ਪਹਾੜਾਂ ਤੇ ਹੋਈ ਬਰਫਬਾਰੀ, ਜਾਰੀ ਹੋਈ ਬਾਰਸ਼ ਦੀ ਚੇਤਾਵਨੀ – ਪੰਜਾਬ ਵਿੱਚ ਵਧੇਗੀ ਠੰਢ


Snowfall in Mountain

ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਬੱਦਲਾਂ ਨਾਲ ਢੱਕਿਆ ਗਿਆ ਹੈ। ਮੌਸਮ ਵਿਭਾਗ ਨੇ 4 ਤੇ 5 ਜਨਵਰੀ ਨੂੰ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਭਾਰੀ ਬਰਫ਼ਬਾਰੀ ਤੇ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।ਅਗਲੇ ਛੇ ਦਿਨਾਂ ਤਕ ਸੂਬੇ ਦਾ ਮੌਸਮ ਖ਼ਰਾਬ ਰਹੇਗਾ ਪਰ 6 ਜਨਵਰੀ ਤਕ ਮੌਸਮ ਬਦਲ ਸਕਦਾ ਹੈ।

ਇਸ ਦਾ ਅਸਰ ਪੰਜਾਬ, ਹਰਿਆਣਾ ਤੇ ਦਿੱਲੀ ਵਰਗੇ ਮੈਦਾਨੀ ਇਲਾਕਿਆਂ ਵਿੱਚ ਵੀ ਰਹੇਗਾ। ਆਉਣ ਵਾਲੇ ਦਿਨਾਂ ਅੰਦਰ ਠੰਢ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਕਾਰਨ ਪਹਿਲੀ ਤੇ ਦੋ ਜਨਵਰੀ ਨੂੰ ਉਤਲੇ ਇਲਾਕਿਆਂ ਵਿੱਚ ਬਰਫ਼ਬਾਰੀ ਤੇ ਕੁਝ ਹੇਠਲੇ ਖੇਤਰਾਂ ਵਿੱਚ ਬਾਰਸ਼ ਦੀ ਸੰਭਾਵਨਾ ਹੈ | 4 ਜਨਵਰੀ ਤੋਂ ਇੱਕ ਹੋਰ ਗੜਬੜੀ ਆ ਰਹੀ ਹੈ ਜਿਸ ਦਾ ਅਸਰ 6 ਜਨਵਰੀ ਤਕ ਰਹੇਗਾ। ਪੰਜ ਤੇ 6 ਜਨਵਰੀ ਨੂੰ ਚੰਬਾ, ਮੰਡੀ, ਕਿਨੌਰ, ਕੁੱਲੂ ਤੇ ਮੰਡੀ ਵਿੱਚ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।


LEAVE A REPLY