ਸ਼ਿਮਲਾ ਵਿੱਚ ਬੱਦਲ ਫਟਣ ਨਾਲ ਹੋਇਆ ਭਾਰੀ ਨੁਕਸਾਨ – ਦੇਖੋ ਤਸਵੀਰਾਂ


ਸ਼ਿਮਲਾ ਵਿੱਚ ਤੇਜ਼ ਬਾਰਸ਼ ਰੁਕਣ ਦਾ ਨਾਂ ਨਹੀਂ ਲੈ ਰਹੀ। ਸੋਲਨ ਵਿੱਚ ਅੱਜ ਬੱਦਲ ਫਟਣ ਨਾਲ ਭਾਰੀ ਤਬਾਹੀ ਮੱਚੀ ਹੈ। ਬਹੁਤ ਸਾਰੀਆਂ ਕਾਰਾਂ ਮਲਬੇ ਹੇਠਾਂ ਦੱਬ ਗਈਆਂ ਹਨ। ਬੱਦਲ ਫਟਣ ਵੇਲੇ ਸੜਕ ’ਤੇ ਆਵਾਜਾਈ ਤਾਂ ਘੱਟ ਸੀ ਪਰ ਉੱਥੇ ਪਾਰਕ ਕੀਤੀਆਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਬੱਦਲ ਫਟਣ ਨਾਲ ਪਾਣੀ ਦੇ ਤੇਜ਼ ਵਹਾਅ ਨਾਲ ਸਾਰਾ ਮਲਬਾ ਪਾਣੀ ਨਾਲ ਰੁੜ੍ਹ ਆਇਆ ਤੇ ਗੱਡੀਆਂ ਉੱਪਰ ਇਕੱਠਾ ਹੋ ਗਿਆ। ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਗੱਡੀਆਂ ਬਾਹਰ ਕੱਢਣ ਦਾ ਕੰਮ ਜਾਰੀ ਕੀਤਾ ਹੈ। ਇਸ ਘਟਨਾ ਵਿੱਚ ਹੋਏ ਨੁਕਸਾਨ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਥਾਂ-ਥਾਂ ਦਰਖ਼ਤ ਤੇ ਢਿੱਗਾਂ ਡਿੱਗਣ ਦਾ ਸਿਲਸਿਲਾ ਅਜੇ ਤਕ ਜਾਰੀ ਹੈ। ਇੱਕ ਹੋਰ ਘਟਨਾ ਵਿੱਚ ਦੇਰ ਰਾਤ ਤੋਂ ਹੋ ਰਹੀ ਬਾਰਸ਼ ਕਾਰਨ ਸ਼ਿਮਲਾ ਵਿੱਚ ਨਿਰਮਾਣ ਅਧੀਨ ਪਾਰਕ ਦਾ ਡੰਗਾ ਡਿੱਗ ਗਿਆ। ਇਸ ਦੇ ਮਲਬੇ ਹੇਠਾਂ ਵੀ ਦੋ ਗੱਡੀਆਂ ਦੱਬ ਕੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

  • 1
    Share

LEAVE A REPLY