ਲੁਧਿਆਣਾ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੁੱਤਰ ਜਸਦੇਵ ਯਮਲਾ ਜੱਟ ਦਾ ਹੋਇਆ ਦੇਹਾਂਤ


Son of Late Yamla Jatt Jasdev yamla passed away

ਲੁਧਿਆਣਾ – ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੁੱਤਰ ਜਸਦੇਵ ਯਮਲਾ ਜੱਟ ਦਾ ਅੱਜ ਤੜਕੇ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਤਬੀਅਤ ਵਿਗੜਨ ਤੇ ਉਨ੍ਹਾਂ ਨੂੰ ਲੁਧਿਆਣਾ ਦੇ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ ਸੀ। ਹਾਲਤ ਵਧੇਰੇ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਰੈਫ਼ਰ ਕੀਤਾ ਗਿਆ ਪਰ ਰਸਤੇ ‘ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਲਗਪਗ ਤਿੰਨ ਵਜੇ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਤੂੰਬੀ ਜ਼ਰੀਏ ਅਪਣੇ ਸੁਰਾਂ ਦੇ ਨਾਲ ਉਸ ਨੂੰ ਨਵੀਂ ਪਛਾਣ ਦੇਣ ਵਾਲੇ ਉਸਤਾਦ ਯਮਲਾ ਜੱਟ ਦੇ ਨਾਲ ਕਦੇ ਮਸ਼ਹੂਰ ਪਾਕਿਸਤਾਨੀ ਗਾਇਕ ਆਲਮ ਲੁਹਾਰ ਨੇ ਅਪਣੇ ਚਿਮਟੇ ਨਾਲ ਸੰਗਤ ਕੀਤੀ ਸੀ। ਉਸੇ ਰਵਾਇਤ ਨੂੰ ਜ਼ਿੰਦਾ ਰੱਖਣ ਦਾ ਕੰਮ ਉਸਤਾਦ ਯਮਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਚੌਥੇ ਬੇਟੇ ਜਸਦੇਵ ਅਤੇ ਨੂੰਹ ਸਰਬਜੀਤ ਨੇ ਕੀਤਾ। ਜਸਦੇਵ ਨੇ ਹਮੇਸ਼ਾ ਹੀ ਆਪਣੇ ਪਿਤਾ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਗੀਤਾਂ ਨੂੰ ਗਾ ਕੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਿਆ। ਪਿਛਲੇ ਦਿਨੀਂ ਅਮਰੀਕਾ ਵਿਚ ਉਸਤਾਦ ਯਮਲਾ ਦੀ ਯਾਦ ਵਿਚ ਰੱਖੇ ਮੇਲੇ ਵਿਚ ਗਾ ਕੇ ਪਰਤੇ ਜਸਦੇਵ ਦੋ ਹਫ਼ਤੇ ਪਹਿਲਾਂ ਗੰਭੀਰ ਬਿਮਾਰ ਹੋ ਗਏ ਸਨ।

  • 7
    Shares

LEAVE A REPLY