ਬਾਲੀਵੁੱਡ ਐਕਟਰ ਅਤੇ ਸਿੰਗਰ ਫਰਹਾਨ ਅਖ਼ਤਰ ਜਲਦ ਕਰਣਗੇ ਸ਼ਿਬਾਨੀ ਨਾਲ ਵਿਆਹ


Soon Actor Farhan Akhtar will Marry Shibani Dandekar

ਬਾਲੀਵੁੱਡ ਦੇ ਮਲਟੀ ਟੈਲੇਂਟਡ ਐਕਟਰ-ਸਿੰਗਰ ਫਰਹਾਨ ਅਖ਼ਤਰ ਆਪਣੀ ਲਵ ਲਾਈਫ ਕਰਕੇ ਅੱਜਕਲ੍ਹ ਕਾਫੀ ਸੁਰਖੀਆਂ ਚ ਹਨ। ਦੋਨਾਂ ਦੀ ਕੈਮਿਸਟਰੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਸਾਫ ਨਜ਼ਰ ਆਉਂਦੀ ਹੈ। ਕੁਝ ਮਹੀਨੇ ਪਹਿਲਾਂ ਤੋਂ ਹੀ ਦੋਨਾਂ ਦਾ ਨਾਂ ਆਪਸ ‘ਚ ਜੁੜਨ ਲੱਗਿਆ ਹੈ। ਦੋਨਾਂ ਨੂੰ ਕਈ ਇਵੈਂਟ ਚ ਵੀ ਇਕੱਠੇ ਦੇਖਿਆ ਜਾਂਦਾ ਹੈ।

ਹੁਣ ਇਸ ਜੋੜੀ ਨੂੰ ਲੈ ਕੈ ਖ਼ਬਰਾਂ ਆ ਰਹੀਆਂ ਹਨ ਕਿ ਦੋਨੋਂ ਜਲਦੀ ਹੀ ਵਿਆਹ ਕਰਨ ਵਾਲੇ ਹਨ। ਜੀ ਹਾਂ, ਖ਼ਬਰਾਂ ਹਨ ਕਿ ਦੋਨੋਂ ਜਲਦੀ ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣ ਵਾਲੇ ਹਨ। ਸ਼ਿਬਾਨੀ ਤੇ ਫਰਹਾਨ ਇੱਕ-ਦੂਜੇ ਨੂੰ ਲੈ ਕੇ ਕਾਫੀ ਸੀਰੀਅਸ ਹਨ। ਫਰਹਾਨ ਦੇ ਬੱਚੇ ਵੀ ਸ਼ਿਬਾਨੀ ਨੂੰ ਕਾਫੀ ਪਸੰਦ ਕਰਦੇ ਹਨ।

ਸ਼ਿਬਾਨੀ ਤੇ ਫਰਹਾਨ ਨੇ ਨਵੇਂ ਸਾਲ ਦਾ ਜਸ਼ਨ ਵੀ ਇਕੱਠੇ ਹੀ ਮਨਾਇਆ ਹੈ। ਜੇਕਰ ਫਰਹਾਨ ਦੀ ਫ਼ਿਲਮ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਦੇਸੀ ਗਰਲ ਪ੍ਰਿਅੰਕਾ ਨਾਲ ਫ਼ਿਲਮ ‘ਸਕਾਈ ਇਜ਼ ਪਿੰਕ’ ‘ਚ ਨਜ਼ਰ ਆਉਣ ਵਾਲੇ ਹਨ।


LEAVE A REPLY