ਜਲਦ ਹੀ ਆਮ ਲੋਕ ਮੋਬਾਈਲ ਰਾਹੀਂ ਕਰ ਸਕਣਗੇ ਅਸਲੀ ਤੇ ਨਕਲੀ ਨੋਟ ਦੀ ਪਛਾਣ


RBI

ਘੱਟ ਦਿਖਣ ਵਾਲਿਆਂ ਲਈ ਆਰਬੀਆਈ ਮੋਬਾਈਲ ਫੋਨ ਅਧਾਰਤ ਸੈਲਿਊਸ਼ਨ ਤੇ ਕੰਮ ਕਰ ਰਹੀ ਹੈ। ਇਸ ਲਈ ਆਰਬੀਆਈ ਨੇ ਨੋਟਾਂ ਦੀ ਪਛਾਣ ਕਰਨ ਵਾਲੇ ਮੈਕੇਨਿਜ਼ਮ/ਡਿਵਾਈਸ ਬਣਾਉਣ ਵਾਲੇ ਵੈਂਡਰਾਂ ਦੀ ਜਾਣਕਾਰੀ ਮੰਗੀ ਹੈ। ਫਿਲਹਾਲ ਅੰਨ੍ਹੇ ਲੋਕਾਂ ਨੂੰ ਨੋਟਾਂ ਦੀ ਪਛਾਣ ਹੋ ਸਕੇ, ਇਸ ਲਈ 100 ਰੁਪਏ ਤੇ ਉਸ ਤੋਂ ਜ਼ਿਆਦਾ ਦੇ ਨੋਟਾਂ ਤੇ ਇੰਟੈਗਲਿਓ ਪ੍ਰਿਟਿੰਗ ਅਧਾਰਤ ਮਾਰਕ ਛਾਪੇ ਜਾਂਦੇ ਹਨ।

ਦੇਸ਼ ਚ ਕਈ ਤਰ੍ਹਾਂ ਦੇ ਨੋਟ ਚੱਲ ਰਹੇ ਹਨ ਜਦਕਿ ਦੇਸ਼ ਚ 80 ਲੱਖ ਦੇ ਕਰੀਬ ਲੋਕ ਅੰਨ੍ਹੇ ਜਾਂ ਉਹ ਹਨ ਜਿਨ੍ਹਾਂ ਨੂੰ ਕਾਫੀ ਘੱਟ ਦਿਖਦਾ ਹੈ। ਅਜਿਹੇ ਲੋਕਾਂ ਨੂੰ ਆਰਬੀਆਈ ਦੀ ਇਸ ਪਹਿਲ ਨਾਲ ਫਾਇਦਾ ਮਿਲੇਗਾ। ਆਰਬੀਆਈ ਨੇ ਜੂਨ 2018 ਚ ਐਲਾਨ ਕੀਤਾ ਸੀ ਕਿ ਉਹ ਘੱਟ ਦਿਖਣ ਵਾਲੇ ਲੋਕਾਂ ਲਈ ਖਾਸ ਤਕਨੀਕ ਤੇ ਕੰਮ ਕਰ ਰਹੇ ਹਨ।

RBI ਮੁਤਾਬਕ ਜੋ ਟੈਂਡਰ ਦਸਤਾਵੇਜ਼ ਜਾਰੀ ਕੀਤਾ ਗਿਆ ਹੈ, ਉਸ ਦਾ ਕਹਿਣਾ ਹੈ ਕਿ ਜਦੋਂ ਵੀ ਨੋਟ ਨੂੰ ਡਿਵਾਇਸ ਅੱਗਿਓਂ ਕੱਢਿਆ ਜਾਵੇਗਾ ਤਾਂ ਡਿਵਾਈਸ ਨੋਟ ਦੀ ਪਛਾਣ ਦੋ ਸੈਕਿੰਡ ਚ ਕਰ ਲਵੇਗਾ ਤੇ ਦੱਸ ਦਵੇਗਾ ਕਿ ਨੋਟ ਕਿੰਨੇ ਦਾ ਹੈ।


LEAVE A REPLY