ਪੰਜਾਬ ਦੇ ਖਿਡਾਰੀਆਂ ਨੂੰ ਜਲਦ ਪੰਜਾਬ ਸਰਕਾਰ ਕਰੇਗੀ ਸਨਮਾਨਿਤ – ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ


ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਖਿਡਾਰੀਆਂ ਵਾਸਤੇ ਵੱਡੇ ਇਨਾਮਾਂ ਦਾ ਦਾਅਵਾ ਕੀਤਾ ਹੈ।ਉਹ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਜਲੰਧਰ ਪੁੱਜੇ ਸਨ। ਉਦਘਾਟਨੀ ਪ੍ਰੋਗਰਾਮ ਤੋਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਉਹ ਚੰਡੀਗੜ੍ਹ ਚ ਵੱਡਾ ਪ੍ਰੋਗਰਾਮ ਕਰਨਗੇ ਜਿੱਥੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ।

ਫਿਲਹਾਲ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਨਾਮ ਕਿੰਨਾ-ਕਿੰਨਾ ਹੋਵੇਗਾ ਪਰ ਇਨਾਮ ਵੱਡਾ ਹੋਵੇਗਾ ਤੇ ਨੇੜੇ-ਤੇੜੇ ਦੇ ਸੂਬਿਆਂ ਤੋਂ ਬਹੁਤ ਜ਼ਿਆਦਾ ਹੋਵੇਗਾ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਖਿਡਾਰੀਆਂ ਤੋਂ ਲਗਾਤਾਰ ਧਿਆਨ ਨਾ ਦੇਣ ਦਾ ਤਾਅਨਾ ਝੇਲ ਰਹੀ ਪੰਜਾਬ ਸਰਕਾਰ 27 ਸਤੰਬਰ ਨੂੰ ਕੀ ਐਲਾਨ ਕਰਦੀ ਹੈ।

  • 719
    Shares

LEAVE A REPLY