ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਨੇ ਨਵੇਂ ਸਾਲ ਦੇ ਮੌਕੇ ਤੇ ਅਮਰੀਕਾ ਨੂੰ ਦਿਤੀ ਚੇਤਾਵਨੀ


KIM Jong

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਕਿ ਉਹ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਦੇ ਫੈਸਲੇ ਤੇ ਕਾਇਮ ਨੇ। ਪਰ ਉਨ੍ਹਾਂ ਅਮਰੀਕਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਉਨ੍ਹਾਂ ਦੇ ਦੇਸ਼ ਤੇ ਪਾਬੰਦੀ ਬਰਕਰਾਰ ਰੱਖਦਾ ਹੈ ਤਾਂ ਉਨ੍ਹਾਂ ਦਾ ਇਰਾਦਾ ਬਦਲ ਸਕਦਾ ਹੈ। ਕਿਮ ਜੌਂਗ ਉਨ ਨੇ ਨਵੇਂ ਸਾਲ ਮੌਕੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨ ਸਮੇਂ ਇਹ ਗੱਲ ਆਖੀ ਹੈ। ਪਿਛਲੇ ਸਾਲ ਦੇ ਭਆਸ਼ਣ ਚ ਉਨ੍ਹਾਂ ਆਪਣੇ ਦੇਸ਼ ਦੇ ਸੰਬਧ ਦੱਖਣੀ ਕੋਰੀਆ ਤੇ ਅਮਰੀਕਾ ਨਾਲ ਬਿਹਤਰ ਕੀਤੇ ਸਨ।

ਕਿਮ ਤੇ ਟਰੰਪ ਨੇ ਜੂਨ 2018 ਚ ਪਰਮਾਣੂ ਹਥਿਆਰ ਨਸ਼ਟ ਕਰਨ ਸਬੰਧੀ ਮੁਲਾਕਾਤ ਕੀਤੀ ਸੀ ਪਰ ਹੁਣ ਤੱਕ ਇਸ ਸਬੰਧੀ ਕੁਝ ਹੀ ਨਤੀਜੇ ਸਾਹਮਣੇ ਆਏ ਹਨ। 2017 ਚ ਉੱਤਰੀ ਕੋਰੀਆ ਵੱਲੋਂ ਪਰਮਾਣੂ ਮਿਜ਼ਾਇਲ ਦੇ ਪਰੀਖਣ ਤੋਂ ਬਾਅਦ ਅਮਰੀਕਾ ਤੇ ਉੱਤਰੀ ਕੋਰੀਆ ਦਰਮਿਆਨ ਤਲਖੀ ਵੱਧ ਗਈ ਸੀ। ਉੱਤਰੀ ਕੋਰੀਆ ਦਾ ਦਾਅਵਾ ਸੀ ਕਿ ਉਸਦੀ ਮਿਜ਼ਇਲ ਅਮਰੀਕਾ ਤੱਕ ਜਾ ਸਕਦੀ ਹੈ। ਜਿਸ ਤੋਂ ਬਾਅਦ ਦੋਵਾਂ ਦਰਮਿਆਨ ਯੁੱਧ ਛਿੜਨ ਦੀ ਗੱਲ ਹੋ ਰਹੀ ਸੀ। ਇਸ ਤੋਂ ਬਾਅਦ ਹੀ ਦੋਵਾਂ ਦੌਰਾਨ ਮੁਲਾਕਾਤ ਹੋਈ ਸੀ।


LEAVE A REPLY