ਮੋਦੀ ਦੇ ਅਧਿਆਤਮਕ ਗੁਰੂ ਵੱਲੋਂ ਗੋਲ਼ੀ ਮਾਰ ਕੇ ਕੀਤੀ ਗਈ ਖ਼ੁਦਕੁਸ਼ੀ


bhayuji maharaj

ਮੱਧ ਪ੍ਰਦੇਸ਼ ਦੇ ਮਸ਼ਹੂਰ ਭਇਊਜੀ ਮਹਾਰਾਜ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ ਹੈ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਇੰਦੌਰ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੀ ਖ਼ੁਦਕੁਸ਼ੀ ਦੇ ਕਾਰਨਾਂ ਦਾ ਹਾਲ਼ੇ ਪਤਾ ਨਹੀਂ ਚੱਲ ਸਕਿਆ। ਪਿਛਲੇ ਸਾਲ ਆਪਣੇ ਵਿਆਹ ਸਬੰਧੀ ਭਇਊਜੀ ਮਹਾਰਾਜ ਵਿਵਾਦਾਂ ਚ ਘਿਰ ਗਏ ਸੀ। ਮੱਲਿਕਾ ਰਾਜਪੂਤ ਨਾਂ ਦੀ ਅਦਾਕਾਰਾ ਨੇ ਉਨ੍ਹਾਂ ਤੇ ਮੋਹਜਾਲ ਵਿੱਚ ਫਸਾ ਕੇ ਰੱਖਣ ਦਾ ਇਲਜ਼ਾਮ ਲਾਇਆ ਸੀ। ਯਾਦ ਰਹੇ ਕਿ ਇਸੇ ਸਾਲ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਵੱਲੋਂ 5 ਹਿੰਦੂ ਧਾਰਮਿਕ ਤੇ ਅਧਿਆਤਮਿਕ ਗੁਰੂਆਂ ਨੂੰ ਰਾਜ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਸੀ। ਭਇਊਜੀ ਮਹਾਰਾਜ ਵੀ ਇਨ੍ਹਾਂ ਵਿੱਚੋਂ ਇੱਕ ਸਨ।

ਕੌਣ ਹੈ ਭਇਊਜੀ ਮਹਾਰਾਜ

ਜ਼ਿਮੀਦਾਰ ਤੇ ਸਾਬਕਾ ਮਾਡਲ ਭਈਊ ਜੀ ਮਹਾਰਾਜ ਦਾ ਅਸਲੀ ਨਾਂ ਉਦੈ ਸਿੰਘ ਦੇਸ਼ਮੁਖ ਹੈ। ਉਹ ਆਪਣੇ ਅਜੀਬੋ-ਗਰੀਬ ਲਾਈਫਸਟਾਈਲ ਲਈ ਜਾਣੇ ਜਾਂਦੇ ਸਨ। ਇਨ੍ਹਾਂ ਦੀ ਸ਼ਾਨੋ-ਸ਼ੌਕਤ ਵੀ ਘੱਟ ਨਹੀਂ ਸੀ। ਉਹ ਸਫ਼ੈਦ ਮਰਸਡੀਆਂ ਵਿੱਚ ਸਫ਼ਰ ਕਰਦੇ ਸੀ। ਕਈ ਭਗਤਾਂ ਦਾ ਕਾਫ਼ਲਾ ਵੀ ਉਨ੍ਹਾਂ ਦੇ ਨਾਲ ਨਾਲ ਚੱਲਦਾ ਸੀ। ਉਨ੍ਹਾਂ ਦੀ ਵੈਬਸਾਈਟ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇੱਕ ਅਧਿਆਤਮਕ ਲੀਡਰ, ਸਮਾਜ ਸੁਧਾਰਕ ਤੇ ਮੋਟੀਵੇਟਰ ਸਨ। ਇੰਦੌਰ ਦੀ ਲੜਕੀ ਆਯੂਸ਼ੀ ਨਾਲ ਵਿਆਹ ਕਰਾਉਣ ਪਿੱਛੋਂ ਉਹ ਸੁਰਖ਼ੀਆਂ ’ਚ ਆਏ ਸੀ। 2015 ਵਿੱਚ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ।

ਲੋਕਪਾਲ ਅੰਦੋਲਨ ਚ ਮਹਾਰਾਜ ਦੀ ਭੂਮਿਕਾ

ਭਇਊਜੀ ਮਹਾਰਾਜ ਨੇ 2011 ਵਿੱਚ ਲੋਕਪਾਲ ਅੰਦੋਲਨ ਸਮੇਂ ਵੱਡੀ ਭੂਮਿਕਾ ਨਿਭਾਈ ਸੀ। ਦੱਸਿਆ ਜਾਂਦਾ ਹੈ ਕਿ ਅੰਨਾ ਦੀ ਭੁੱਖ ਹੜਤਾਲ ਤੁੜਵਾਉਣ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਦੂਤ ਬਣਾ ਕੇ ਭੇਜਿਆ ਸੀ। ਬਤੌਰ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਸਦਭਾਵਨਾ ਵਰਤ ਵੀ ਉਨ੍ਹਾਂ ਹੀ ਤੁੜਵਾਇਆ ਸੀ।

ਮੁੱਖ ਮੰਤਰੀ, ਰਾਸ਼ਟਰਪਤੀ ਤੇ ਕਈ ਸਿਤਾਰੇ ਵੀ ਭਇਊਜੀ ਮਹਾਰਾਜ ਦੇ ਚੇਲੇ

ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਪੀਐਮ ਨਰਿੰਦਰ ਮੋਦੀ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਵਿਲਾਸਰਾਵ ਦੇਸ਼ਮੁਖ, ਸ਼ਰਧ ਪਵਾਰ, ਲਤਾ ਮੰਗੇਸ਼ਕਰ, ਊਧਵ ਠਾਕਰੇ ਤੇ ਮਨਸੇ ਦੇ ਰਾਜ ਠਾਕਰੇ, ਆਸ਼ਾ ਭੌਂਸਲੇ, ਅਨੂਰਾਧਾ ਪੌਡਵਾਲ, ਫ਼ਿਲਮੀ ਅਦਾਕਾਰ ਮਿਲਿੰਦ ਗੁਣਾਜੀ ਆਦਿ ਉਨ੍ਹਾਂ ਦੇ ਆਸ਼ਰਮ ਆ ਚੁੱਕੇ ਹਨ।

  • 719
    Shares

LEAVE A REPLY