ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਗੁਰਦੁਆਰੇ ਵਲੋਂ ਕੀਤੀ ਗਈ ਅਨੋਖੀ ਪਹਿਲ


Strong Step Taken by Gurudwara Sahib in mumbai to Decrease Noise Pollution

ਧਾਰਮਿਕ ਅਸਥਾਨਾਂ ‘ਤੇ ਉੱਚੀ ਆਵਾਜ਼ ਵਿੱਚ ਚੱਲਦੇ ਸਪੀਕਰਾਂ ਰਾਹੀਂ ਸ਼ੋਰ ਪ੍ਰਦੂਸ਼ਣ ਦੇ ਲੱਗਦੇ ਇਲਜ਼ਾਮਾਂ ਨੂੰ ਠੱਲ੍ਹਣ ਲਈ ਮਹਾਰਾਸ਼ਟਰ ਦੇ ਗੁਰਦੁਆਰਾ ਸਾਹਿਬ ਨੇ ਅਨੋਖਾ ਤਰੀਕਾ ਲੱਭ ਲਿਆ ਹੈ। ਗੁਰੂ ਨਾਨਕ ਦੇਵੀ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਸਵੇਰੇ ਵੇਲੇ ਹੁੰਦੇ ਵਿਸ਼ੇਸ਼ ਸਮਾਗਮਾਂ ਕਰਕੇ ਲਾਊਡ ਸਪੀਕਰਾਂ ਦੀ ਆਵਾਜ਼ ਬਿਲਕੁਲ ਬੰਦ ਕਰ ਦਿੱਤੀ ਗਈ ਹੈ, ਪਰ ਫਿਰ ਵੀ ਸੰਗਤ ਨੂੰ ਕੀਰਤਨ ਤੇ ਪਾਠ ਸਰਵਣ ਕਰਵਾਇਆ ਜਾਂਦਾ ਹੈ। ਇਸ ਲਈ ਮੁੰਬਈ ਦੇ ਉਲਾਸਨਗਰ ਸਥਿਤ ਗੁਰਦੁਆਰੇ ਨੇ ਸੰਗਤ ਲਈ ਬਲੂਟੁੱਥ ਹੈੱਡਫ਼ੋਨਜ਼ ਦਾ ਪ੍ਰਬੰਧ ਕੀਤਾ ਹੈ।

ਦਰਅਸਲ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੰਮ੍ਰਿਤ ਵੇਲੇ 40 ਦਿਨਾਂ ਤਕ ਚੱਲਣ ਵਾਲੇ ਵਿਸ਼ੇਸ਼ ਧਾਰਮਿਕ ਸਮਾਗਮਾਂ ਵਿੱਚ ਸਪੀਕਰ ਉੱਚੀ ਆਵਾਜ਼ ਵਿੱਚ ਚੱਲਦੇ ਸਨ। ਡੀਐਨਏ ਦੀ ਖ਼ਬਰ ਮੁਤਾਬਕ ਮੁੰਬਈ ਦੇ ਗੋਲ ਮੈਦਾਨ ਵਿੱਚ ਸਵੇਰੇ ਤਿੰਨ ਵਜੇ ਤੋਂ ਸ਼ੁਰੂ ਹੋਣ ਵਾਲੇ ਸਿੱਖ ਭਗਤੀ ਸੰਗੀਤ ਸਮਾਗਮ ਵਿੱਚ ਸੰਗਤ ਨੂੰ ਹੈੱਡਫ਼ੋਨ ਰਾਹੀਂ ਗੁਰਬਾਣੀ ਸਰਵਣ ਕਰਵਾਈ ਜਾਂਦੀ ਹੈ। ਇੱਥੇ ਰੋਜ਼ਾਨਾ 10,000 ਸ਼ਰਧਾਲੂ ਆਉਂਦੇ ਹਨ ਅਤੇ ਤਿੰਨ ਤੋਂ ਪੰਜ ਵਜੇ ਤਕ ਸ਼ਰਥਾਲੂਆਂ ਲਈ ਬਲੂਟੁੱਥ ਹੈੱਡਫ਼ੋਨਜ਼ ਰਾਹੀਂ ਕੀਰਤਨ ਸੁਣਾਏ ਜਾਣ ਦਾ ਪ੍ਰਬੰਧ ਹੈ। ਦੋ ਲੱਖ ਤੋਂ ਵੱਧ ਸ਼ਰਧਾਲੂ ਇਸ ਚਾਲੀਏ ਦਾ ਹਿੱਸਾ ਬਣਦੇ ਹਨ।

ਅੰਮ੍ਰਿਤਵੇਲਾ ਪਰਿਵਾਰ ਦੇ ਹੁਸ਼ਿਆਰ ਸਿੰਘ ਲੁਬਾਣਾ ਨੇ ਦੱਸਿਆ ਕਿ ਪਹਿਲਾਂ ਇਸ ਸਮਾਗਮ ਦੌਰਾਨ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਪਿਛਲੇ ਦੋ ਸਾਲਾਂ ਤੋਂ ਬਲੂਟੁੱਥ ਹੈੱਡਫ਼ੋਨਜ਼ ਦਿੱਤੇ ਜਾ ਰਹੇ ਹਨ ਤਾਂ ਜੋ ਸੇਵਾ ਕਰਨ ਆਈ ਸੰਗਤ ਵੀ ਖੁੱਲ੍ਹ ਕੇ ਤੁਰ ਫਿਰ ਕੇ ਆਪਣੇ ਕੰਮ ਨਿਬੇੜ ਸਕੇ। ਉਨ੍ਹਾਂ ਦੱਸਿਆ ਕਿ ਗੋਲ ਮੈਦਾਨ ਵਾਲਾ ਇਲਾਕਾ ਬੇਹੱਦ ਸੰਘਣੀ ਵਸੋਂ ਵਾਲਾ ਹੈ ਅਤੇ ਉੱਚੀ ਆਵਾਜ਼ ਵਾਲੇ ਸਪੀਕਰ ਕਾਰਨ ਆਮ ਲੋਕ ਤੰਗ ਪ੍ਰੇਸ਼ਾਨ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਚੰਗੇ ਕਾਰਜ ਲਈ ਤਕਨਾਲੋਜੀ ਦੀ ਵਰਤੋਂ ਕਰਕੇ ਉਹ ਖ਼ੁਸ਼ ਹਨ।


LEAVE A REPLY