ਲੁਧਿਆਣਾ ਦੇ ਗੁਰੂ ਨਾਨਕ ਗਰਲਜ਼ ਕਾਲਜ, ਮਾਡਲ ਟਾਊਨ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋ ਦਿਸੰਬਰ, 2017 ਵਿੱਚ ਲਈਆਂ ਗਈਆਂ ਪ੍ਰੀਖਿਆਵਾਂ ਵਿੱਚ ਬੀ. ਐਸ. ਸੀ. (ਬਾਇਇਨਫਾਰਮੈਟਿਕਸ) ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ।ਕਾਲਜ ਵਿਦਿਆਰਥਨਾਂ ਨੇ ਪਹਿਲੇ ਦੱਸ ਵਿਚੋ ਦੋ ਸਥਾਨਾਂ ਤੇ ਕਬਜ਼ਾ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ।ਦੀਕਸ਼ਾ ਮੀਲੂ ਨੇ 67.6% ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿਚੋਂ ਸਤਵਾਂ ਅਤੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ।ਰਸ਼ਨਪ੍ਰੀਤ ਕੌਰ ਨੇ 67% ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿਚੋਂ ਅਠਵਾਂ ਅਤੇ ਕਾਲਜ ਵਿਚੋ ਦੂਜਾ ਸਥਾਨ ਹਾਸਿਲ ਕੀਤਾ।ਕਾਲਜ ਪ੍ਰਿੰਸੀਪਲ ਡਾ. (ਮਿਸਿਜ਼) ਚਰਨਜੀਤ ਮਾਹਲ ਨੇ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਚੰਗੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ।
Home
Ludhiana City News
Education ਲੁਧਿਆਣਾ ਦੇ ਕਾਲਜ ਦਾ ਬੀ. ਐਸ. ਸੀ. (ਬਾਇਇਨਫਾਰਮੈਟਿਕਸ) ਸਮੈਸਟਰ ਪਹਿਲਾ ਦਾ ਨਤੀਜਾ...