ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਦਿਤੀ ਜਾਵੇਗੀ ਚੀਨੀ ਭਾਸ਼ਾ ਦੀ ਸਿਖਿਆ- ਕੈਪਟਨ


captain amrinder singh adderssing the assembly

ਪੰਜਾਬ ਦੇ ਮੁੱਖ ਮੰਤਰੀ ਨੇ ਬਜਟ ਦੌਰਾਨ ਭਾਸ਼ਣ ਦੇਂਦੇ ਹੋਏ ਇੱਕ ਵਿਲੱਖਣ ਬਿਆਨ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬੱਚਿਆਂ ਨੂੰ ਚਾਈਨੀਜ਼ ਭਾਸ਼ਾ ਸਿਖਾਉਣਗੇ। ਕੈਪਟਨ ਨੇ ਸਦਨ ਵਿੱਚ ਦੱਸਿਆ ਕਿ ਚੀਨ ਬੜਾ ਮਹੱਤਵਪੂਰਨ ਪੂਰਨ ਦੇਸ਼ ਹੈ ਤੇ ਅਸੀਂ ਪੰਜਾਬ ਵਿੱਚ ਬੱਚਿਆਂ ਨੂੰ ਚਾਈਨੀਜ਼ ਭਾਸ਼ਾ ਚੋਣਵੇਂ ਵਿਸ਼ੇ ਦੇ ਤੌਰ ‘ਤੇ ਪੜ੍ਹਾਵਾਂਗੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬੀ ਦਾ ਵਿਕਾਸ ਜ਼ਰੂਰੀ ਹੈ ਪਰ ਨੌਜਵਾਨਾਂ ਨੂੰ ਅੱਗੇ ਵਧਣ ਲਈ ਅੰਗਰੇਜ਼ੀ ਆਉਣੀ ਲਾਜ਼ਮੀ ਹੈ। ਨੌਜਵਾਨਾਂ ਲਈ ਹੋਰ ਐਲਾਨ ਕਰਦਿਆਂ ਕੈਪਟਨ ਨੇ ਕਿਹਾ ਕਿ ਸਮਾਰਟਫ਼ੋਨ ਲਈ 10 ਕਰੋੜ ਰੁਪਏ ਵੱਖਰੇ ਰੱਖੇ ਹਨ ਤੇ ਵਾਅਦੇ ਮੁਤਾਬਕ ਸਭ ਨੂੰ ਸਮਾਰਟਫ਼ੋਨ ਦਿਆਂਗੇ।

  • 231
    Shares

LEAVE A REPLY