ਜ਼ਿਲ੍ਹਾ ਲੁਧਿਆਣਾ ਵਿੱਚ ਸਬ-ਡਵੀਜ਼ਨ ਪੱਧਰੀ ਰੋਜ਼ਗਾਰ ਮੇਲੇ 13 ਤੋ ਸ਼ੁਰੂ – ਡਿਪਟੀ ਕਮਿਸ਼ਨਰ


Ludhiana DC Pardeep Agarwal

ਲੁਧਿਆਣਾ – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ”ਘਰ-ਘਰ ਰੋਜਗਾਰ ਯੋਜਨਾ’ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ 7 ਸਬ-ਡਵੀਜ਼ਨਾਂ ਵਿੱਚ 13 ਫਰਵਰੀ ਤੋ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਨੂੰ ਵੱਧ ਤੋ ਵੱਧ ਰੋਜਗਾਰ ਮੁਹੱਈਆ ਕਰਵਾਉਣਾ ਹੈ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 13 ਫਰਵਰੀ ਨੂੰ ਪਹਿਲਾਂ ਰੋਜਗਾਰ ਮੇਲਾ ਆਈ.ਟੀ.ਆਈ. ਗਿੱਲ ਰੋਡ ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਮਿਤੀ 16 ਫਰਵਰੀ ਨੂੰ ਦੋ ਰੋਜਗਾਰ ਮੇਲੇ ਸੁਆਮੀ ਗੰਗਾ ਗਿਰੀ ਕਾਲਜ਼ ਗੌਂਦਵਾਲ ਨੇੜੇ ਰਾਏਕੋਟ ਅਤੇ ਮਿਤੀ 16 ਫਰਵਰੀ ਨੂੰ ਹੀ ਸਰਕਾਰੀ ਆਈ.ਟੀ.ਆਈ (ਲੜਕੀਆਂ) ਸਮਰਾਲਾ ਵਿਖੇ, ਮਿਤੀ 17 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜਗਰਾਂਓ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਾਇਲ ਵਿਖੇ, ਮਿਤੀ 22 ਫਰਵਰੀ ਨੂੰ ਗੁਲਜਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਅਤੇ 22 ਫਰਵਰੀ ਨੂੰ ਹੀ ਗੌਰਮਿੰਟ ਇੰਸਟੀਚਿਊਟ ਟੈਕਸਟਾਈਲ ਕਮਿਸਟਰੀ ਐਂਡ ਨਿਟਿੰਗ ਟੈਕਨਾਲਜੀ ਰਿਸ਼ੀ ਨਗਰ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮੇਲਿਆਂ ਦਾ ਨੌਜਵਾਨਾਂ ਨੂੰ ਵੱਧ ਤੋ ਵੱਧ ਲਾਭ ਦਿਵਾਉਣ ਲਈ ਯਤਨ ਕੀਤੇ ਜਾਣ। ਉਹਨਾਂ ਦੱਸਿਆ ਕਿ ਇਹਨਾਂ ਮੇਲਿਆਂ ਵਿੱਚ ਲੁਧਿਆਣਾ ਅਤੇ ਪੰਜਾਬ ਦੀਆਂ ਨਾਮਵਰ ਕੰੰਪਨੀਆਂ ਦੇ ਨੁਮਾਇੰਦੇ ਨੌਜਵਾਨਾਂ ਨੂੰ ਭਰਤੀ ਕਰਨ ਲਈ ਆ ਰਹੇ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਇਹਨਾਂ ਮੇਲਿਆਂ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਯੋਗਤਾ ਮੁਤਾਬਿਕ ਕੰਪਨੀਆਂ ਰੋਜਗਾਰ ਦੇਣਗੀਆਂ। ਉਹਨਾਂ ਬੇ-ਰੋਜਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪ ਨੂੰ ਵੈਬਸਾਈਟ www.ghargharrozgar.punjab.gov.in ‘ਤੇ ਰਜਿਸਟਰਡ ਕਰਨ ਅਤੇ ਵੱਧ ਤੋ ਵੱਧ ਲਾਭ ਉਠਾਉਣ।


LEAVE A REPLY