ਸਰਕਾਰ ਤੁਹਾਡੇ ਪਿੰਡ ਵਿੱਚ ਪ੍ਰੋਗਰਾਮ ਅਧੀਨ ਬੀਜਾ ਵਿਖੇ ਲਗਾਇਆ ਲੋਕ ਸੁਵਿਧਾ ਕੈਂਪ


ਖੰਨਾ ਹਲਕੇ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਵਧੀਆ ਪ੍ਰਸ਼ਾਸ਼ਨ ਦੇਣ ਲਈ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਯੋਗ ਅਤੇ ਲੋੜਵੰਦ ਵਿਅਕਤੀਆਂ ਤੱਕ ਸਮੇ ਸਿਰ ਪਹੁੰਚਾਉਣ ਲਈ ਪਿੰਡ ਪੱਧਰ ‘ਤੇ ਜਾ ਕੇ ਹਰ ਯਤਨ ਕੀਤੇ ਜਾ ਰਹੇ ਹਨ, ਤਾਂ ਕਿ ਕੋਈ ਵੀ ਖੰਨਾ ਹਲਕੇ ਦਾ ਲੋੜਵੰਦ ਵਿਅਕਤੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਵਾਂਝਾ ਨਾ ਰਹਿ ਜਾਵੇ। ਇਹ ਪ੍ਰਗਟਾਵਾ ਵਿਧਾਇਕ ਖੰਨਾ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ (ਗੁਰਮਾ ਪੱਤੀ) ਪਿੰਡ ਬੀਜਾ ਵਿਖੇ 6 ਪਿੰਡਾਂ ਦਾ ਸਾਂਝਾ ‘ਸਰਕਾਰ ਤੁਹਾਡੇ ਪਿੰਡ ਵਿੱਚ’ ਪ੍ਰੋਗਰਾਮ ਤਹਿਤ ਲਗਾਏ ਗਏ ਲੋਕ ਸੁਵਿਧਾ ਕੈਂਪ ਲੋਕਾਂ ਦੇ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰ. ਕੋਟਲੀ ਨੇ ਕਿਹਾ ਯੋਗ ਅਤੇ ਲੋੜਵੰਦ ਲੋਕ ਕਈ ਵਾਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੀ ਅਣਹੌਂਦ ਕਾਰਨ ਲਾਭ ਪ੍ਰਾਪਤ ਕਰਨ ਵਿੱਚ ਅਸਮਰੱਥ ਹੋ ਜਾਂਦੇ ਹਨ। ਇਸ ਲਈ ਅਸੀਂ ਇਹੇ ਉਪਰਾਲਾ ਕੀਤਾ ਹੈ ਕਿ ਹਰ ਇੱਕ ਲੋੜਵੰਦ ਅਤੇ ਯੋਗ ਵਿਅਕਤੀ ਨੂੰ ਇਹਨਾਂ ਯੋਜਨਾਵਾਂ ਦਾ ਲਾਭ ਪਿੰਡ ਪੱਧਰ ‘ਤੇ ਲੋੜਵੰਦ ਵਿਅਕਤੀਆਂ ਨੂੰ ਇੱਕਠੇ ਕਰਕੇ ਸਮੂਹ ਵਿਭਾਗ ਨੂੰ ਸੱਦ ਕੇ ਪਹੁੰਚਾਇਆ ਜਾਵੇ। ਉਹਨਾਂ ਕਿਹਾ ਕਿ ਲੋੜਵੰਦ ਵਿਅਕਤੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦੇਣ ਲਈ ਉਹਨਾਂ ਵੱਲੋਂ ਇਸ ਤੋਂ ਪਹਿਲਾਂ ਆਪਣੇ ਖੰਨਾ ਹਲਕੇ ਵਿੱਚ ‘ਸਰਕਾਰ ਤੁਹਾਡੇ ਪਿੰਡ ਵਿੱਚ’ ਪ੍ਰੋਗਰਾਮ ਤਹਿਤ ਚਾਰ ਸੁਵਿਧਾ ਕੈਂਪ ਲਗਾਏ ਜਾ ਚੁੱਕੇ ਹਨ, ਜਿਹਨਾਂ ਦੀ ਉਹਨਾਂ ਨੂੰ ਵਧੀਆ ਫੀਡਬੈਕ ਮਿਲੀ ਹੈ।

ਵਿਧਾਇਕ ਖੰਨਾ ਨੇ ਦੱਸਿਆ ਕਿ ਉਹਨਾਂ ਵੱਲੋਂ 27-11-2017 ਨੂੰ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਖੰਨਾ ਹਲਕੇ ਦੇ ਲੇਬਰ ਵਿਭਾਗ ਦੇ ਰਜਿਸਟਰਡ ਲਾਭਪਾਤਰੀ ਨੂੰ 1 ਕਰੋੜ 74 ਲੱਖ ਰੁਪਏ ਦੀ ਅਦਾਇਗੀ ਕਰਨ ਸਬੰਧੀ ਮੀਟਿੰਗ ਕੀਤੀ ਗਈ ਸੀ ਅਤੇ ਇੱਕ ਮੀਟਿੰਗ 23-04-2018 ਨੂੰ 1 ਕਰੋੜ 96 ਲੱਖ ਰੁਪਏ ਖੰਨਾ ਹਲਕੇ ਦੇ ਲੇਬਰ ਵਿਭਾਗ ਦੇ ਰਜਿਸਟਰਡ ਲਾਭਪਾਤਰੀ ਨੂੰ ਅਦਾਇਗੀ ਕਰਨ ਲਈ ਕੀਤੀ ਗਈ ਸੀ। ਉਹਨਾਂ ਨੁੰ ਅੱਜ ਲੇਬਰ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 1 ਕਰੋੜ 74 ਲੱਖ ਰੁਪਏ ਦੀ ਅਦਾਇਗੀ ਜਲਦ ਹੀ ਖੰਨਾ ਹਲਕੇ ਦੇ ਲੇਬਰ ਵਿਭਾਗ ਦੇ ਰਜਿਸਟਰਡ ਲਾਭਪਾਤਰੀ ਦੇ ਬੈਂਕ ਖਾਤਿਆਂ ਵਿੱਚ ਪੈ ਜਾਵੇਗੀ ਅਤੇ 1 ਕਰੋੜ 96 ਲੱਖ ਰੁਪਏ ਦੀ ਅਦਾਇਗੀ ਦੀ ਫਾਈਲ ਮੰਨਜ਼ੂਰੀ ਲਈ ਕਿਰਤ ਕਮਿਸ਼ਨਰ ਪੰਜਾਬ ਕੋਲ ਭੇਜੀ ਹੋਈ ਹੈ ਜਿਸ ਦੀ ਅਦਾਇਗੀ ਵੀ ਮੰਨਜ਼ੂਰੀ ਹੋਣ ਤੋਂ ਬਾਅਦ ਖੰਨਾ ਹਲਕੇ ਦੇ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਪੈ ਜਾਵੇਗੀ। ਅੱਜ ਬੀਜਾ ਵਿਖੇ 6 ਪਿੰਡਾਂ ਦਾ ਸਾਂਝਾ ਲੋਕ ਸੁਵਿਧਾ ਕੈਪ ਵਿੱਚ ਲੇਬਰ ਵਿਭਾਗ ਨੂੰ ਲੇਬਰ ਰਜਿਸਟਰਡ ਕਰਨ ਸਬੰਧੀ 100 ਨਵੇ ਅਰਜ਼ੀ ਫਾਰਮ ਅਤੇ 10 ਰਿਨਿਊ ਅਰਜ਼ੀ ਫਾਰਮ ਪ੍ਰਾਪਤ ਹੋਏ। 35 ਬੱਚਿਆਂ ਦੇ ਵਜੀਫੇ ਦੇ ਫਾਰਮ ਪ੍ਰਾਪਤ ਕੀਤੇ ਗਏ ਅਤੇ ਲੇਬਰ ਵਿਭਾਗ ਦੀਆ 20 ਹੋਰ ਵੱਖ-ਵੱਖ ਸਕੀਮਾਂ ਅਧੀਨ 165 ਅਰਜ਼ੀ ਫਾਰਮ ਪ੍ਰਾਪਤ ਕੀਤੇ ਗਏ। ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ 107 ਫਾਰਮ ਆਟਾ-ਦਾਲ ਸਕੀਮ ਅਧੀਨ ਨੀਲੇ ਸਮਾਰਟ ਕਾਰਡ ਬਨਾਉਣ ਅਤੇ 10 ਗੈਸ ਕੁਨੈਕਸ਼ਨ ਦੇਣ ਲਈ ਫਾਰਮ ਪ੍ਰਾਪਤ ਕੀਤੇ ਗਏ। ਬਾਲ ਵਿਕਾਸ ਪ੍ਰੋਜੈਕਟ ਅਫਸਰ ਖੰਨਾ ਵੱਲੋਂ ਬੁਢਾਪਾ, ਵਿਧਵਾ ਅਤੇ ਆਸ਼ਰਤ ਬੱਚਿਆਂ ਨੂੰ ਪੈਨਸ਼ਨ ਲਗਾਉਣ ਸਬੰਧੀ 74 ਫਾਰਮ ਭਰੇ ਗਏ। ਵੈਲਫੇਅਰ ਵਿਭਾਗ ਵੱਲੋਂ 5 ਫਾਰਮ ਕੱਚੇ ਤੋਂ ਪੱਕੇ ਮਕਾਨ ਬਨਾਉਣ ਅਤੇ 15 ਫਾਰਮ ਅਸ਼ੀਰਵਾਦ ਸਕੀਮ ਲਈ ਪ੍ਰਾਪਤ ਹੋਏ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਖੰਨਾ ਨੂੰ 10 ਅਰਜ਼ੀਆਂ ਕੱਚੇ ਮਕਾਨ ਤੋਂ ਪੱਕੇ ਮਕਾਨ ਬਨਾਉਣ ਲਈ ਅਤੇ ਇੱਕ ਅਰਜ਼ੀ 5 ਮਰਲੇ ਦਾ ਪਲਾਟ ਦੇਣ ਲਈ ਪ੍ਰਾਪਤ ਹੋਈ। ਇਸ ਤੋਂ ਇਲਾਵਾ ਹੋਰ ਆਏ ਵੱਖ-ਵੱਖ ਵਿਭਾਗਾਂ ਨੇ ਵੀ ਆਪਣੇ ਵਿਭਾਗ ਨਾਲ ਸਬੰਧਤ ਸੇਵਾਵਾਂ ਇਸ ਸੁਵਿਧਾ ਕੈਂਪ ਵਿੱਚ ਲੋੜਵੰਦ ਵਿਅਕਤੀਆਂ ਨੂੰ ਦਿੱਤੀਆਂ।

ਇਸ ਮੌਕੇ ਖੰਨਾ ਦੇ ਉਪ ਮੰਡਲ ਮੈਜਿਸਟਰੇਟ ਸ੍ਰੀ ਸੰਦੀਪ ਸਿੰਘ ਵੱਲੋਂ ਕੈਂਪ ਵਿੱਚ ਇੱਕਠੇ ਹੋਏ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਖੰਨਾ ਸ੍ਰ. ਰਣਜੀਤ ਸਿੰਘ, ਬੀ.ਡੀ.ਪੀ. ਸ੍ਰੀ ਧਨਵੰਤ ਸਿੰਘ ਰੰਧਾਵਾ, ਰਾਜਸੀ ਸਕੱਤਰ ਵਿਧਾਇਕ ਖੰਨਾ ਸ੍ਰੀ ਹਰਿੰਦਰ ਸਿੰਘ ਕਨੇਚ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਸ੍ਰੀ ਅਵਤਾਰ ਸਿੰਘ ਬੀਜਾ, ਬਲਾਕ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ ਖੰਨਾ ਸ੍ਰੀ ਗੁਰਦੀਪ ਸਿੰਘ ਰਸੂਲੜਾ, ਬੀਜਾ ਜ਼ੋਨ ਦੇ ਇੰਚਾਰਜ ਸ੍ਰੀ ਬੇਅੰਤ ਸਿੰਘ ਸਾਬਕਾ ਸਰਪੰਚ ਕਿਸ਼ਨਗੜ, ਬਲਾਕ ਸੰਮਤੀ ਮੈਂਬਰ ਅਤੇ ਚੇਅਰਮੈਨ ਐਸ.ਸੀ ਸੈਲ ਖੰਨਾ ਸ੍ਰੀ ਹਰਜਿੰਦਰ ਸਿੰਘ ਇਕੋਲਾਹਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ।

  • 1
    Share

LEAVE A REPLY