ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਵਿਭਾਗ ਨੇ ਪਤੀਸਾ ਫੈਕਟਰੀ ਤੇ ਮਾਰੀਆ ਛਾਪਾ, ਇੰਝ ਹੁੰਦੀ ਸੀ ਮਠਿਆਈ ਤਿਆਰ


ਫਰੀਦਕੋਟ – ਗੁਰੂ ਤੇਗ ਬਹਾਦੁਰ ਨਗਰ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਬੀਕਾਨੇਰੀ ਸੋਨ ਪਾਪੜੀ (ਪਤੀਸਾ) ਬਣਾਉਣ ਦੀ ਫੈਕਟਰੀ ਉੱਤੇ ਛਾਪਾ ਮਾਰਿਆ। ਇਸ ਦੌਰਾਨ ਸੋਨ ਪਾਪੜੀ ਨੂੰ ਬੇਹੱਦ ਗੰਦੇ ਹੱਥਾਂ ਨਾਲ, ਗੰਦਗੀ ਭਰੀ ਤੇ ਗੰਦੀ ਦੀਵਾਰ ਉੱਤੇ ਹੀ ਲਟਕਾ ਕੇ ਤਿਆਰ ਕੀਤਾ ਜਾ ਰਿਹਾ ਸੀ। ਛਾਪੇ ਦੌਰਾਨ ਸਿਹਤ ਵਿਭਾਗ ਨੇ ਵੱਡੀ ਮਾਤਰਾ ਵਿੱਚ ਮਿਠਾਈ ਜ਼ਬਤ ਕੀਤੀ ਕੇ ਕੁੱਲ 3 ਕੁਇੰਟਲ ਮਠਿਆਈ ਨੂੰ ਨਸ਼ਟ ਕਰਵਾਇਆ। ਫੈਕਟਰੀ ਵਿੱਚ ਕੁਲ 22 ਮਜ਼ਦੂਰ ਕੰਮ ਕਰ ਰਹੇ ਸਨ ਜਿਨ੍ਹਾਂ ਨੇ ਨਾ ਤਾਂ ਹੱਥਾਂ ਵਿੱਚ ਕੋਈ ਦਸਤਾਨੇ ਪਾਏ ਸੀ ਤੇ ਨਾ ਹੀ ਉਨ੍ਹਾਂ ਦੇ ਸਿਰ ਢੱਕੇ ਹੋਏ ਸਨ। ਸਿਹਤ ਵਿਭਾਗ ਨੇ ਵੱਡੀ ਮਾਤਰਾ ਵਿੱਚ ਮਠਿਆਈ ਜ਼ਬਤ ਕੀਤੀ ਤੇ ਕਰੀਬ 3 ਕੁਇੰਟਲ ਨਸ਼ਟ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜੇ ਸੋਨ ਪਾਪੜੀ ਦਾ ਸੈਂਪਲ ਫੈਲ੍ਹ ਹੋ ਜਾਂਦਾ ਹੈ ਤਾਂ ਫੈਕਟਰੀ ਨੂੰ 5 ਤੋਂ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਠੋਕਿਆ ਜਾ ਸਕਦਾ ਹੈ।

ਫੈਕਟਰੀ ਮਾਲਕ ਕੰਮਕਾਜ ਦੇ ਮਾਪਦੰਡਾਂ ਤੋਂ ਅਣਜਾਣ

ਫੈਕਟਰੀ ਮਾਲਕ ਨਰੇਂਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਇਹ ਪਤਾ ਹੀ ਨਹੀਂ ਸੀ ਕਿ ਫੈਕਟਰੀ ਚਲਾਉਣ ਲਈ ਕਿਹੜੇ ਮਾਪਦੰਡ ਪਾਸ ਕਰਨੇ ਜ਼ਰੂਰੀ ਹਨ। ਉਸ ਨੇ ਦੱਸਿਆ ਕਿ ਇਹ ਮਠਿਆਈ ਰੱਖੜੀ ਦੇ ਤਿਉਹਾਰ ਲਈ ਤਿਆਰ ਕੀਤੀ ਜਾ ਰਹੀ ਸੀ।

ਮਠਿਆਈ ਚ ਮਰੀਆਂ ਮੱਖੀਆਂ

ਮਾਮਲੇ ਦੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਡੀਐਫਐਸਓ ਮੁਕੁਲ ਗਿੱਲ ਨੇ ਦੱਸਿਆ ਕਿ ਇੱਥੇ ਫੈਕਟਰੀ ਵਿੱਚ ਸਫਾਈ ਦਾ ਬੇਹੱਦ ਬੁਰਾ ਹਾਲ ਸੀ ਤੇ ਜੋ ਸਾਮਾਨ ਵੀ ਠੀਕ ਤਰੀਕੇ ਨਾਲ ਨਹੀਂ ਬਣਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਮਾਨ ਵਿੱਚ ਮਰੀਆਂ ਹੋਈਆਂ ਮੱਖੀਆਂ ਮਿਲੀਆਂ ਹਨ। ਇਸ ਤੋਂ ਬਾਅਦ 3 ਕੁਇੰਟਲ ਦੇ ਕਰੀਬ ਮਠਿਆਈ ਨਸ਼ਟ ਕਰਵਾਈ ਗਈ ਤੇ ਬਾਕੀ ਸਾਮਾਨ ਸੀਲ ਕਰਕੇ ਸੈਂਪਲਿੰਗ ਲਈ ਭੇਜਿਆ ਗਿਆ ਹੈ।


LEAVE A REPLY