ਮਹਾਨਗਰ ਵਿੱਚ’ ਬੇਖੌਫ ਹੋਏ ਲੁਟੇਰੇ – ਗੱਡੀ ਖਰੀਦਣ ਦੇ ਬਹਾਨੇ ਕਾਰ ਬਾਜ਼ਾਰ ਤੋਂ ਲੁੱਟੀ ਸਵਿਫਟ ਡਿਜ਼ਾਇਰ, ਲੋਕੇਸ਼ਨ ਮਿਲਣ ਦੇ ਬਾਅਦ ਵੀ ਪੁਲਿਸ ਰਹੀ ਅਸਫਲ


Swift Dzire car Looted from Salesman at Car Bazaar in Ludhiana

ਮਹਾਨਗਰ ਲੁਧਿਆਣਾ ਅੰਦਰ ਬੇਖੌਫ ਹੋਏ ਲੁਟੇਰਿਆਂ ਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦਿਨ-ਦਿਹਾਡ਼ੇ ਹੀ ਅਣਪਛਾਤੇ ਲੁਟੇਰਿਆਂ ਨੇ ਕਾਰ ਦੀ ਟਰਾਈ ਲੈਣ ਦੇ ਬਹਾਨੇ ਇਕ ਕਾਰ ਸੇਲ ਪੁਆਇੰਟ ਦੇ ਸੇਲਜ਼ਮੈਨ ਨੂੰ ਬਹੁਤ ਹੀ ਚਲਾਕੀ ਨਾਲ ਜ਼ਖਮੀ ਕਰਦੇ ਹੋਏ ਕਾਰ ਲੁੱਟ ਲਈ। ਜਦਕਿ ਕਾਰ ਚ ਡਿੱਗੇ ਹੋਏ ਸੇਲਜ਼ਮੈਨ ਦੇ ਮੋਬਾਇਲ ਫੋਨ ਦੀ ਲੋਕੇਸ਼ਨ ਮਿਲਣ ਦੇ ਬਾਅਦ ਵੀ ਦੋ ਥਾਣਿਆਂ ਦੀ ਪੁਲਸ ਲੁਟੇਰਿਆਂ ਨੂੰ ਕਾਬੂ ਕਰਨ ਚ ਪੂਰੀ ਤਰ੍ਹਾਂ ਅਸਫਲ ਰਹੀ। ਜਾਣਕਾਰੀ ਅਨੁਸਾਰ ਚੰਡੀਗਡ਼੍ਹ ਰੋਡ ਤੇ ਸਥਿਤ ਇਕ ਕਾਰ ਸੇਲ ਦੇ ਸੇਲਜ਼ਮੈਨ ਸੰਜੀਵ ਕੁਮਾਰ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ ਵਜੇ ਇਕ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਇਕ ਸਵਿਫਟ ਡਿਜ਼ਾਇਰ ਗੱਡੀ ਵਿਖਾਉਣ ਲਈ ਕਿਹਾ। ਜਦੋਂ ਉਨ੍ਹਾਂ ਨੇ ਗੱਡੀ ਵਿਖਾਈ ਤਾਂ ਉਸ ਨੇ ਕਿਹਾ ਕਿ ਉਹ ਟਰਾਈ ਵੀ ਲੈ ਆਉਂਦਾ ਹੈ ਤੇ ਆਪਣੇ ਘਰ ਵੀ ਗੱਡੀ ਵਿਖਾ ਦਿੰਦਾ ਹੈ, ਜਿਸ ਤੇ ਉਹ ਗੱਡੀ ਚ ਨਾਲ ਬੈਠ ਗਿਆ।

ਰਸਤੇ ਚ ਅੰਬਰ ਗਾਰਡਨ ਤੋਂ ਉਸ ਨੇ ਇਕ ਵਿਅਕਤੀ ਨੂੰ ਗੱਡੀ ਚ ਹੋਰ ਬਿਠਾ ਲਿਆ। ਇਸ ਦੇ ਬਾਅਦ ਉਸ ਨੇ ਤਾਜਪੁਰ ਰੋਡ ਤੇ ਪਹੁੰਚ ਕੇ ਅੰਮ੍ਰਿਤ ਧਰਮ ਕੰਡੇ ਤੋਂ ਦੋ ਵਿਅਕਤੀਆਂ ਨੂੰ ਗੱਡੀ ਚ ਇਹ ਕਹਿ ਕੇ ਸਵਾਰ ਕਰ ਲਿਆ ਕਿ ਘਰ ਜਾਣਾ ਹੈ ਤੇ ਗੱਡੀ ਵਿਖਾ ਕੇ ਵਾਪਸ ਆ ਜਾਵਾਂਗੇ। ਜਿਸ ਦੇ ਬਾਅਦ ਉਨ੍ਹਾਂ ਨੇ ਗੱਡੀ ਇਕ ਸੁੰਨਸਾਨ ਰਸਤੇ ਪਾ ਲਈ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਕਥਿਤ ਕੁੱਟ-ਮਾਰ ਕਰਦੇ ਹੋਏ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ। ਇਸ ਦੌਰਾਨ ਉਸ ਨੇ ਆਪਣੇ ਮਾਲਕ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੱਥੋਪਾਈ ਦੌਰਾਨ ਉਸ ਦਾ ਫੋਨ ਜਿਸ ਦਾ ਜੀ. ਪੀ. ਆਰ. ਐੱਸ. ਆਨ ਸੀ ਗੱਡੀ ਚ ਡਿੱਗ ਗਿਆ। ਜਦਕਿ ਲੁਟੇਰਿਆਂ ਨੇ ਉਸ ਨੂੰ ਕੁਝ ਦੂਰੀ ਤੇ ਜਾ ਕੇ ਕਥਿਤ ਰੂਪ ਨਾਲ ਜ਼ਖਮੀ ਕਰ ਕੇ ਗੱਡੀ ਤੋਂ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਜਿਸ ਦੇ ਬਾਅਦ ਉਸ ਨੇ ਕਿਸੇ ਤਰ੍ਹਾਂ ਆਪਣੇ ਮਾਲਕ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਮਾਲਕ ਨੇ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ।


LEAVE A REPLY