ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਲੁਧਿਆਣਾ ਚ ਸਿੰਥੈਟਿਕ ਦੁੱਧ ਤੇ ਪਨੀਰ ਵੇਚਣ ਵਾਲੇ ਕੀਤੇ ਕਾਬੂ


Synthetic Milk and Paneer Seized by Health Department in Raid at Ludhiana

ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਕੇ ਲੁਧਿਆਣਾ ਸ਼ਹਿਰ ਅੰਦਰ ਸਿੰਥੈਟਿਕ ਦੁੱਧ ਅਤੇ ਪਨੀਰ ਵੇਚਣ ਵਾਲੇ ਲੋਕਾਂ ਨੂੰ ਕਾਬੂ ਕਰਨ ਲਈ ਅੱਜ ਦਿਨ ਭਰ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ। ਜ਼ਿਲਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਦੇ ਹੁਕਮਾਂ ‘ਤੇ ਹੋਈ ਇਸ ਕਾਰਵਾਈ ‘ਚ ਫੂਡ ਸੇਫਟੀ ਟੀਮਾਂ ਵਲੋਂ ਇਕ ਅਜਿਹੇ ਵਾਹਨ ਨੂੰ ਵੀ ਕਾਬੂ ਕੀਤਾ ਗਿਆ ਹੈ, ਜੋ ਮਲੇਰਕੋਟਲਾ ਤੋਂ ਇਥੇ ਆ ਕੇ ਕਥਿਤ ਤੌਰ ‘ਤੇ ਸਿੰਥੈਟਿਕ ਪਨੀਰ 180 ਰੁਪਏ ਕਿਲੋ ਤੇ ਦੁੱਧ 5.30 ਰੁਪਏ ਕਿਲੋ ਵੇਚਦਾ ਸੀ।

ਫੂਡ ਸੇਫਟੀ ਟੀਮਾਂ ਵਲੋਂ ਸ਼ਹਿਰ ਦੇ ਕਈ ਰੈਸਟੋਰੈਂਟਾਂ ‘ਤੇ ਜਾ ਕੇ ਉਥੇ ਲੋਕਾਂ ਨੂੰ ਪਰੋਸੇ ਗਏ ਭੋਜਨ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਚੈਕਿੰਗ ਕਰਦੇ ਹੋਏ 4 ਸੈਂਪਲ ਲਏ ਗਏ ਹਨ। ਇਹ ਸੈਂਪਲ ਆਈਸ ਕ੍ਰੀਮ, ਗ੍ਰੀਨ ਚਟਨੀ ਅਤੇ ਪਨੀਰ ਦੇ ਹਨ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਜੱਵਦੀ ਰੋਡ, ਦੁੱਗਰੀ ਅਤੇ ਗਿੱਲ ਰੋਡ ਇਲਾਕਾ ‘ਚ 10 ਦੇ ਕਰੀਬ ਲੋਕਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ।


LEAVE A REPLY