ਸਿਹਤ ਵਿਭਾਗ ਦੀ ਟੀਮ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੁਧਿਆਣਾ ਚ ਨਕਲੀ ਦੁੱਧ ਦਾ ਟੈਂਕਰ ਫੜ੍ਹਿਆ, ਕਈ ਕਿੱਲੋ ਪਨੀਰ ਕੀਤਾ ਨਸ਼ਟ


ਲੁਧਿਆਣਾ – ਪੰਜਾਬ ਚ ਚੱਲ ਰਹੇ ‘ਮਿਸ਼ਨ ਤੰਦਰੁਸਤ’ ਤਹਿਤ ਨਕਲੀ ਅਤੇ ਮਿਲਾਵਟੀ ਪਦਾਰਥਾਂ ਦੀ ਰੋਕਥਾਮ ‘ਚ ਜੁੱਟੇ ਫੂਡ ਸੇਫਟੀ ਵਿਭਾਗ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਲੁਧਿਆਣਾ ‘ਚ ਖਤਰਨਾਕ ਕੈਮੀਕਲ ਹਾਈਡਰੋਜ਼ਨ ਮਿਕਸ ਇਕ ਨਕਲੀ ਦੁੱਧ ਦੇ ਟੈਂਕਰ ਨੂੰ ਕਾਬੂ ਕਰ ਲਿਆ ਗਿਆ। ਇਹ ਟੈਂਕਰ ਸੰਗਰੂਰ ਦੇ ਕਿਸੇ ਇਲਾਕੇ ‘ਚੋਂ ਇੱਥੇ ਆਇਆ ਸੀ ਅਤੇ ਇਹ ਸਿੰਥੈਟਿਕ ਦੁੱਧ ਜੋ ਕਿ ਸਿਹਤ ਲਈ ਬਹੁਤ ਹੀ ਖਤਰਨਾਕ ਸੀ, ਨੂੰ ਲੁਧਿਆਣਾ ਸ਼ਹਿਰ ‘ਚ ਸਪਲਾਈ ਕੀਤਾ ਜਾਣਾ ਸੀ।

ਜ਼ਿਲਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਦੇ ਹੁਕਮਾਂ ‘ਤੇ ਹੋਈ ਇਸ ਕਾਰਵਾਈ ਦੌਰਾਨ ਲੁਧਿਆਣਾ ਦੇ ਫੂਡ ਸੇਫਟੀ ਅਧਿਕਾਰੀ ਡਾ. ਯੋਗੇਸ਼ ਗੋਇਲ ਦੀ ਅਗਵਾਈ ‘ਚ ਗਠਿਤ ਕੀਤੀ ਛਾਪੇਮਾਰੀ ਟੀਮ ਵੱਲੋਂ ਇਸ ਟੈਂਕਰ ਨੂੰ ਕਾਬੂ ਕਰਨ ਮਗਰੋਂ ਇਸ ‘ਚ ਜਮ੍ਹਾਂ 1050 ਲੀਟਰ ਦੁੱਧ ਨੂੰ ਮੌਕੇ ‘ਤੇ ਹੀ ਨਸ਼ਟ ਕਰਨ ਸਮੇਤ ਟੈਂਕਰ ਮਾਲਕ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ‘ਚੋਂ ਮਿਲਾਵਟੀ ਅਤੇ ਮਿਆਦ ਪੁੱਗ ਚੁੱਕੇ ਪਨੀਰ ਦੀ ਵੀ ਵੱਡੀ ਮਾਤਰਾਂ ‘ਚ ਬਰਾਮਦਗੀ ਕਰਦੇ ਹੋਏ ਸਾਰੇ ਪਨੀਰ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

  • 7
    Shares

LEAVE A REPLY