ਤੇਜਾ ਸਿੰਘ ਸੁਤੰਤਰ ਸਕੂਲ ਦੇ ਬਾਰਵੀਂ ਦੇ ਇਕ ਹੋਰ ਵਿਦਿਆਰਥੀ ਦਾ ਪੰਜਾਬ ਵਿੱਚੋਂ ਪਹਿਲਾ ਸਥਾਨ


ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ,ਸ਼ਿਮਲਾਪੁਰੀ ਲੁਧਿਆਣਾ ਦੇ ਕਈ ਵਿਦਿਆਰਥੀਆਂ ਨੇ ਆਪਣੇ ਪੇਪਰਾਂ ਦੀ ਮੁੜ ਜਾਂਚ ਕਰਵਾਈ ਜਿਸ ਦੇ ਸਦਕਾ ਇਸ ਸਕੂਲ ਦੇ ਕੁਝ ਵਿਦਿਆਰਥੀਆਂ ਨੇ ਪ੍ਰਾਪਤ ਅੰਕਾਂ ਵਿੱਚ ਵਾਧਾ ਪ੍ਰਾਪਤ ਕੀਤਾ ਇਸ ਸਕੂਲ ਦੀ ਹੋਣਹਾਰ ਵਿਦਿਆਰਥਣ ਦਮਨਪ੍ਰੀਤ ਕੌਰ ਨੇ 21 ਅੰਕਾਂ ਦਾ ਵਾਧਾ ਪ੍ਰਾਪਤ ਕਰਦੇ ਹੋਏ 450/450 ਅੰਕ ਪ੍ਰਾਪਤ ਕੀਤੇ।ਜਿਕਰਯੋਗ ਹੈ ਕਿ ਇਸ ਵਿਦਿਆਰਥਣ ਨੂੰ ਨਤੀਜਾ ਆਉਣ ਦੇ ਦਿਨ ਤੋਂ ਹੀ ਆਪਣੇ ਨੰਬਰ ਵੱਧਣ ਦੀ ਪੂਰੀ ਉਮੀਦ ਸੀ। ਇਸ ਉਮੀਦ ਨੂੰ ਕਾਇਮ ਰੱਖਦੇ ਹੋਏ ਉਸ ਨੇ ਪੇਪਰਾਂ ਦੀ ਮੁੜ ਜਾਂਚ ਕਰਵਾਈ ਜਿਸ ਦੀ ਬਦੌਲਤ ਉਸ ਨੇ ਖੇਡ ਕੋਟੇ ਵਿੱਚੋ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ੍ਹ ਦੀ ਉਮੀਦ ਰੱਖਦੇ ਹੋਏ ਇਸ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਜਸਪ੍ਰੀਤ ਕੌਰ ਤੇ ਗੁਰਦੀਪ ਸਿੰਘ ਨੇ ਪੇਪਰਾਂ ਦੀ ਮੁੜ ਜਾਂਚ ਕਰਵਾਈ ਜਿਸ ਵਿੱਚ ਜਸਪ੍ਰੀਤ ਕੌਰ ਨੇ 21 ਅੰਕਾਂ ਦਾ ਵਾਧਾ ਪ੍ਰਾਪਤ ਕਰਦੇ ਹੋਏ 429/450 ਅਤੇ ਗੁਰਦੀਪ ਸਿੰਘ ਨੇ 3 ਅੰਕਾਂ ਦਾ ਵਾਧਾ ਪ੍ਰਾਪਤ ਕਰਦੇ ਹੋਏ 422/450 ਅੰਕ ਪ੍ਰਾਪਤ ਕੀਤੇ। ਇਸ ਤਰਾਂ ਮੁੜ ਜਾਂਚ ਦੇ ਨਤੀਜੇ ਤੋਂ ਬਾਅਦ ਤੇਜਾ ਸਿੰਘ ਸੁਤੰਤਰ ਸਕੂਲ ਦੇ ਦੋ ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਪਹਿਲਾਂ ਸਥਾਨ ਅਤੇ ਇਕ ਵਿਦਿਆਰਥੀ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।ਸਕੂਲ ਨੇ ਆਪਣੀ ਪਿਰਤ ਨੂੰ ਕਾਇਮ ਰੱਖਦੇ ਹੋਏ ੩੭ ਮੈਰਿਟਾਂ ਹਾਸਿਲ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਹੁਣ ਦੋ ਹੋਰ ਮੈਰਿਟਾਂ ਨਾਲ ਆਪਣੀ ਇਸ ਕਾਮਯਾਬੀ ਵਿੱਚ ਵਾਧਾ ਦਰਜ ਕੀਤਾ ਹੈ।

ਇਸ ਮੌਕੇ ਉੱਤੇ ਡਾਇਰੈਕਟਰ ਸ. ਗੁਰਬਚਨ ਸਿੰਘ ਗਰੇਵਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ।ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈੇ ਉਹਨਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਨੂੰ ਲੈਪਟਾਪ ਅਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਟੈਬਲੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਡਾਇਰੈਕਟਰ ਸਾਹਿਬ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੀ ਜਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।


LEAVE A REPLY