ਤਨਖਾਹਾਂ ਚ ਕਟੌਤੀ ਅਤੇ ਜ਼ਬਰੀ ਬਦਲੀਆਂ ਦੇ ਖਿਲਾਫ਼ ਸਾਂਝਾ ਅਧਿਆਪਕ ਮੋਰਚਾ ਨੇ ਵਿਧਾਇਕ ਕੁਲਦੀਪ ਵੈਦ ਦੇ ਘਰ ਦੇ ਬਾਹਰ ਕੀਤਾ ਰੋਸ਼ ਪ੍ਰਦਰ੍ਸ਼ਨ


ਲੁਧਿਆਣਾ – ਐਸ. ਐਸ. ਏ./ਰਮਸਾ/ਮਾਡਲ/ਆਦਰਸ਼ ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਂਅ ‘ਤੇ ਉਨ੍ਹਾਂ ਦੀਆਂ ਤਨਖਾਹਾਂ ਵਿਚ 65 ਤੋਂ 75 ਫੀਸਦੀ ਤੱਕ ਕਟੌਤੀ ਕਰਨ, ਸੰਘਰਸ਼ ਦੌਰਾਨ ਮੁਅੱਤਲੀਆਂ ਤੇ ਬਦਲੀਆਂ ਕਰਨ, ਆਪਸ਼ਨ ਨਾ ਕਲਿੱਕ ਕਰਨ ਵਾਲੇ ਅਧਿਆਪਕਾਂ ਦੀ ਥਾਂ ਉਨ੍ਹਾਂ ਦੇ ਸਕੂਲਾਂ ਵਿਚ ਆਪਸ਼ਨ ਕਲਿੱਕ ਕਰਨ ਵਾਲੇ ਅਧਿਆਪਕਾਂ ਦੀਆਂ ਜ਼ਬਰੀ ਨਿਯੁਕਤੀਆਂ ਕਰਨ, ਮੁੱਖ ਮੰਤਰੀ ਪੰਜਾਬ ਵਲੋਂ ਮੀਟਿੰਗ ਤੋਂ ਵਾਰ ਵਾਰ ਮੁਕਰਨ ਤੇ ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ ਆਦਿ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਤੇ ਹੋਰ ਹਮਖਿਆਲ ਜਥੇਬੰਦੀਆਂ ਦੇ ਸੈਂਕੜੇ ਮੈਂਬਰਾਂ ਨੇ ਆਰਤੀ ਚੌਕ ਵਿਖੇ ਧਰਨਾ ਲਾਉਣ ਉਪਰੰਤ ਵਿਧਾਇਕ ਕੁਲਦੀਪ ਵੈਦ ਦੇ ਘਰ ਦਾ ਘਿਰਾਓ ਕੀਤਾ|

ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਵਿਧਾਇਕ ਵੈਦ ਦੇ ਘਰ ਤੱਕ ਜਾਣ ਤੋਂ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਅਧਿਆਪਕਾਂ ਤੇ ਹੋਰ ਹਮਾਇਤੀ ਮੁਲਾਜ਼ਮਾਂ ਦੇ ਜੋਸ਼ ਤੇ ਰੋਹ ਕਾਰਨ ਇਹ ਕੋਸ਼ਿਸ਼ ਨਾਕਾਮ ਰਹੀ ਆਗੂਆਂ ਨੇ ਕਿਹਾ ਕਿ ਸਰਕਾਰ ਇਹ ਗੱਲ ਸਮਝ ਲਵੇ ਕਿ ਪਿਛਲੀ 7 ਅਕਤੂਬਰ ਤੋਂ ਪਟਿਆਲਾ ਵਿਖੇ ਲਗਾਤਾਰ ਚੱਲ ਰਹੇ ਮਰਨ ਵਰਤ ਤੇ ਲੜੀਵਾਰ ਭੁੱਖ ਹੜਤਾਲ ਤੇ ਪੱਕਾ ਧਰਨਾ ਸਾਰੀਆਂ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨ ਕੇ ਇਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦੇਣਾ ਤੇ ਚੋਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਲਗਾਤਾਰ 5ਵੀਂ ਵਾਰ ਮੀਟਿੰਗ ਕਰਨ ਤੋਂ ਹੀ ਮੁੱਕਰਨਾ ਬਹੁਤ ਹੀ ਨਿੰਦਣਯੋਗ ਹੈ।ਇਸ ਮੌਕੇ ਪ੍ਰੇਰਨਾ, ਸਾਰਿਕਾ, ਆਰਤੀ, ਪੂਨਮ, ਅਮਨਦੀਪ ਸਿੰਘ ਦੱਧਾਹੂਰ, ਹਰਜਿੰਦਰ ਸਿੰਘ, ਟਹਿਲ ਸਿੰਘ, ਅਜੀਤਪਾਲ ਸਿੰਘ ਜੱਸੋਵਾਲ਼, ਪ੍ਰਵੀਨ ਕੁਮਾਰ, ਹਰਦੇਵ ਸਿੰਘ ਮੁੱਲਾਂਪੁਰ, ਮਨਰਾਜ ਸਿੰਘ, ਚਰਨ ਸਿੰਘ ਨੂਰਪੁਰਾ, ਸੁਰਜੀਤ ਸਿੰਘ, ਜਸਵੰਤ ਜੀਰਖ, ਪ੍ਰਭਜੀਤ ਰਸੂਲਪੁਰ, ਕਸਤੂਰੀ ਲਾਲ, ਜਗਦੀਪ ਸਿੰਘ ਜੋਹਲ, ਸਤਨਾਮ ਸਿੰਘ ਦੌਲਤਪੁਰ, ਸੂਰਜ, ਇਕਬਾਲ ਸਿੰਘ, ਰਮਨਜੀਤ ਸੰਧੂ, ਸਤੀਸ਼ ਸਚਦੇਵਾ, ਗੁਰਮੇਲ ਮੈਲਡੇ, ਰਜਿੰਦਰ ਲਲਤੋਂ, ਟੇਕ ਚੰਦ ਕਾਲੀਆ, ਮਨਜੀਤ ਬੁਢੇਲ, ਜਰਨੈਲ ਸਿੰਘ, ਜਸਦੇਵ ਲਲਤੋਂ ਵੀ ਹਾਜ਼ਰ ਸਨ|

  • 7
    Shares

LEAVE A REPLY