ਲੁਧਿਆਣਾ ਜਲੰਧਰ ਬਾਈਪਾਸ ਨੇਡ਼ੇ ਹਾਈਵੇ ਤੇ ਟਾਇਰ ਫੱਟਣ ਕਾਰਨ ਸ਼ਰਾਬ ਨਾਲ ਲੱਦਿਆ ਟੈਂਪੂ ਪਲਟਿਆ


Tempu full with Liquor Bags damaged in accident at Jalandhar Ludhiana Bypass Highway

ਲੁਧਿਆਣਾ ਜਲੰਧਰ ਬਾਈਪਾਸ ਨੇਡ਼ੇ ਹਾਈਵੇ ਤੇ ਟਾਇਰ ਫੱਟਣ ਕਾਰਨ ਸ਼ਰਾਬ ਨਾਲ ਲੱਦਿਆ ਟੈਂਪੂ ਪਲਟ ਗਿਆ, ਚਾਲਕ ਵਾਲ-ਵਾਲ ਬਚ ਗਿਆ। ਸਲੇਮ ਟਾਬਰੀ ਪੁਲਸ ਨੇ ਤੁਰੰਤ ਹਰਕਤ ਚ ਆਉਂਦਿਆਂ ਰਸਤਾ ਸਾਫ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਘਟਨਾ ਕਲ ਦੁਪਹਿਰ ਕਰੀਬ 3.30 ਵਜੇ ਦੀ ਹੈ, ਜਦੋਂ ਭਵਾਨੀਗਡ਼੍ਹ ਦੇ ਰਹਿਣ ਵਾਲੇ ਟੈਂਪੂ ਚਾਲਕ ਅਜੈਬ ਸਿੰਘ ਸੰਗਰੂਰ ਤੋਂ ਸ਼ਰਾਬ ਦੀਆਂ ਪੇਟੀਆਂ ਲੱਦ ਕੇ ਮੁਕੇਰੀਆਂ ਵੱਲ ਜਾ ਰਿਹਾ ਸੀ। ਜਦੋਂ ਗ੍ਰੀਨ ਲੈਂਡ ਸਕੂਲ ਨੇਡ਼ੇ ਪਹੁੰਚਿਆ ਤਾਂ ਟਾਇਰ ਫੱਟਣ ਨਾਲ ਟੈਂਪੂ ਉਸ ਦੇ ਕਾਬੂ ਤੋਂ ਬਾਹਰ ਹੋ ਕੇ ਪਲਟ ਗਿਆ, ਜਿਸ ਨਾਲ ਸ਼ਰਾਬ ਦੀਆਂ ਪੇਟੀਆਂ ਹਾਈਵੇ ਤੇ ਬਿਖਰ ਗਈਆਂ। ਸੂਚਨਾ ਮਿਲਣ ਤੋਂ ਏ. ਐੱਸ. ਆਈ. ਤਰਸੇਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਟੈਂਪੂ ਤੇ ਸ਼ਰਾਬ ਦੀਆਂ ਪੇਟੀਆਂ ਉਥੋਂ ਹਟਾ ਕੇ ਰਸਤਾ ਸਾਫ ਕਰਵਾਇਆ, ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ।


LEAVE A REPLY