ਪੀਏਯੂ ਨਾਲ 10 ਹੋਰ ਖੇਤੀ ਕੰਪਨੀਆਂ ਨੇ ਕੀਤੀ ਪਰਾਲੀ ਸੰਭਾਲਣ ਦੀ ਮਸ਼ੀਨਰੀ ਲਈ ਸੰਧੀ


ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਅੱਜ ਇੱਥੇ ਖੇਤੀ ਮਸ਼ੀਨਰੀ ਬਨਾਉਣ ਵਾਲੀਆਂ 10 ਹੋਰ ਕੰਪਨੀਆਂ ਨਾਲ ਸੰਧੀ ਕੀਤੀ ਹੈ। ਇਹ ਸੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਤਕਨਾਲੋਜੀ ਪੀਏਯੂ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਦੇ ਵਪਾਰੀਕਰਨ ਸੰਬੰਧੀ ਸੀ। ਪਟਿਆਲਾ ਤੋਂ ਵਿਕਾਸ ਐਗਰੋ ਇੰਡਸਟਰੀ, ਜੇ ਐਸ ਐਗਰੋ ਇੰਡਸਟਰੀ, ਵਾਸ਼ਨ ਐਗਰੀਕਲਚਰ ਵਰਕਸ, ਕ੍ਰਿਸ਼ਨਾ ਐਗਰੋ ਇੰਡਸਟਰੀ, ਐਸ ਐਂਡ ਐਸ ਵਿਸ਼ਾਲ ਐਗਰੀਕਲਚਰ ਇੰਡਸਟਰੀ, ਦੇਵ ਐਗਰੋ ਇੰਡਸਟਰੀਜ਼, ਪ੍ਰੀਤਮ ਇੰਜਨੀਅਰਿੰਗ ਵਰਕਸ, ਐਮ ਐਸ ਐਗਰੋ ਇੰਡਸਟਰੀਜ਼, ਸ਼ਕਤੀਮਾਨ ਐਗਰੋ ਇੰਡਸਟਰੀਜ਼ ਅਤੇ ਫਰੀਦਕੋਟ ਤੋਂ ਪੀ ਬੀ ਨੈਸ਼ਨਲ ਐਗਰੀਕਲਚਰ ਵਰਕਸ ਵਾਲਿਆਂ ਨਾਲ ਇਸ ਤਕਨਾਲੋਜੀ ਸੰਬੰਧੀ ਸਮਝੌਤੇ ਉਪਰ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਹੀ ਪਾਈ। ਇਸ ਵੇਲੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਸਨ।

ਖੇਤੀ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਤਿਆਰ ਪੀ.ਏ.ਯੂ. ਸੁਪਰ ਐਸ ਐਮ ਐਸ ਕੰਬਾਈਨ ਨਾਲ ਲੱਗਣ ਵਾਲਾ ਵਾਧੂ ਯੰਤਰ ਹੈ, ਜੋ ਉਨਾਂ ਕਿਸਾਨਾਂ ਵਿੱਚ ਲਗਾਤਾਰ ਹਰਮਨ ਪਿਆਰਾ ਹੋ ਰਿਹਾ ਹੈ, ਜੋ ਵਾਢੀ ਲਈ ਕੰਬਾਈਨਾਂ ਦੀ ਵਰਤੋਂ ਕਰਦੇ ਹਨ। ਇਹ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਨਾਲੋਂ-ਨਾਲ ਇਕਸਾਰ ਵਿਛਾਉਂਦੀ ਜਾਂਦੀ ਹੈ। ਤਕਨਾਲੋਜੀ ਮਾਰਕੀਟਿੰਗ ਅਤੇ ਆਈ ਪੀ ਆਰ ਸੈੱਲ ਦੇ ਡਾ. ਐਸ. ਐਸ. ਚਾਹਲ ਨੇ ਜਾਣਕਾਰੀ ਦਿੱਤੀ ਕਿ ਪੀ.ਏ.ਯੂ. ਹੁਣ ਤੱਕ ਇਸ ਤਕਨਾਲੋਜੀ ਦੇ ਪਸਾਰ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਪੀ.ਏ.ਯੂ. ਸੁਪਰ ਐਸ ਐਮ ਐਸ ਤਕਨਾਲੋਜੀ ਬਾਰੇ 78 ਕੰਪਨੀਆਂ ਨਾਲ ਤਾਲਮੇਲ ਬਣਾ ਚੁੱਕੀ ਹੈ। ਵਧੀਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਅਤੇ ਡਾ. ਗੁਰਸਾਹਿਬ ਸਿੰਘ ਵੀ ਇਸ ਮੌਕੇ ਹਾਜ਼ਰ ਸਨ।

  • 7
    Shares

LEAVE A REPLY