ਕਸਬਾ ਕੋਟ ਫਤੂਹੀ ਵਿੱਚ ਦਿਨ-ਦਿਹਾੜੇ ਹੋਇਆ ਡਾਕਾ, ਹਥਿਆਰ ਦੀ ਨੋਕ ਤੇ ਲੁਟੇ 10 ਲੱਖ ਰੁਪਏ


Loot

ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਕੋਟ ਫਤੂਹੀ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਬੈਂਕ ‘ਚੋਂ ਤਕਰੀਬਨ 10 ਲੱਖ ਰੁਪਏ ਲੁੱਟ ਲਏ। ਹਥਿਆਰ ਦੀ ਨੋਕ ‘ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਛੇ ਲੁਟੇਰੇ ਮਿੰਟਾਂ ਵਿੱਚ ਹੀ ਰਫੂਚੱਕਰ ਹੋ ਗਏ। ਕੋਟ ਫਤੂਹੀ ਦੇ ਐਕਸਿਸ ਬੈਂਕ ਵਿੱਚ ਦੁਪਹਿਰ ਡੇਢ ਵਜੇ ਛੇ ਨੌਜਵਾਨ ਦਿੱਲੀ ਨੰਬਰ ਵਾਲੀ ਪੋਲੋ ਕਾਰ (DL-2615) ਵਿੱਚ ਬੈਠ ਕੇ ਆਏ। ਬੈਂਕ ਮੁਲਾਜ਼ਮ ਆਪਣਾ ਕੰਮ ਕਰ ਰਹੇ ਸੀ ਕਿ ਇਨ੍ਹਾਂ ਨਕਾਬਪੋਸ਼ ਲੁਟੇਰਿਆਂ ਨੇ ਆਉਂਦਿਆਂ ਹੀ ਬੈਂਕ ਮੁਲਾਜ਼ਮਾਂ ‘ਤੇ ਬੰਦੂਕ ਤਾਣ ਦਿੱਤੀ ਤੇ 9 ਲੱਖ 60 ਹਜ਼ਾਰ ਰੁਪਏ ਲੁੱਟ ਲਏ।

ਬੈਂਕ ਮੈਨੇਜਰ ਭੁਵਨੇਸ਼ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਬੈਂਕ ਕਰਮਚਾਰੀਆਂ ਦੇ ਮੋਬਾਈਲ ਵੀ ਖੋਹ ਲਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੈਨੇਜਰ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ।

  • 1
    Share

LEAVE A REPLY