ਦੋਰਾਹਾ ਵਿੱਚ ਰਾਤ ਸਮੇਂ ਵਾਪਰਿਆ ਹਾਦਸਾ, ਵੱਡਾ ਨੁਕਸਾਨ ਹੋਣੋਂ ਟਲਿਆ


ਦੋਰਾਹਾ ਰੇਲਵੇ ਰੋਡ ‘ਤੇ ਬਣੀ ਮਾਰਕਿਟ ‘ਚ ਬੀਤੀ ਰਾਤ ਕਰੀਬ 2.30 ਵਜੇ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਦੁਕਾਨਦਾਰ ਸਾਹਿਲ ਗਲੋਤਰਾ ਆਪਣੇ ਦੋਸਤ ਨਾਲ ਗੱਡੀ ‘ਤੇ ਜਾ ਰਿਹਾ ਸੀ ਕਿ ਉਨ੍ਹਾਂ ਦੀ ਗੱਡੀ ਅੱਗੇ ਕੋਈ ਜਾਨਵਰ ਆ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਉੱਥੇ ਲੱਗੇ ਫਲੈਕਸ ਬੋਰਡ ‘ਤੇ ਚੜ੍ਹ ਗਈ, ਜਿਸ ਕਾਰਨ ਫਲੈਕਸ ਬੋਰਡ ਪੂਰੀ ਤਰ੍ਹਾਂ ਉਖੜ ਗਿਆ। ਇਸ ਦੌਰਾਨ ਸਾਹਿਲ ਅਤੇ ਉਸ ਦੇ ਦੋਸਤ ਨੂੰ ਵੀ ਹਲਕੀਆਂ ਸੱਟਾਂ ਲੱਗੀਆਂ ਪਰ ਚੰਗੀ ਗੱਲ ਇਹ ਰਹੀ ਕਿ ਵੱਡਾ ਨੁਕਸਾਨ ਹੋਣੋਂ ਟਲ ਗਿਆ


LEAVE A REPLY