ਪੰਜਾਬ ਸਰਕਾਰ ਨੇ ਡਿਪੋ ਹੋਲਡਰਾਂ ਨੂੰ ਦਿੱਤੀ ਵੱਡੀ ਰਾਹਤ, ਜਾਰੀ ਹੋਏ ਨਿਰਦੇਸ਼


ਲੁਧਿਆਣਾ – ਪੰਜਾਬ ਸਰਕਾਰ ਨੇ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ ਸੂਬੇ ਦੇ ਡਿਪੋ ਹੋਲਡਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਡਿਪੋ ਹੋਲਡਰ ਨੈਸ਼ਨਲ ਫੂਡ ਸਕਿਓਰਿਟੀ ਐਕਟ-2013 ਤਹਿਤ ਲਾਭਪਾਤਰ ਪਰਿਵਾਰਾਂ ‘ਚ ਵੰਡੀ ਜਾਣ ਵਾਲੀ ਸਰਕਾਰੀ ਕਣਕ ‘ਤੇ ਮਿਲਣ ਵਾਲੀ ਕਮਿਸ਼ਨ ਰਾਸ਼ੀ (50 ਰੁਪਏ ਪ੍ਰਤੀ ਕੁਇੰਟਲ) ਐਡਵਾਂਸ ‘ਚ ਹੀ ਪ੍ਰਾਪਤ ਕਰ ਸਕਣਗੇ। ਇਸ ਸਬੰਧੀ ਵਿਭਾਗ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਤੋਂ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਦੀ ਪਹਿਲ ‘ਤੇ ਪੰਜਾਬ ਭਰ ਦੇ ਕੰਟਰੋਲਰਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਯੋਜਨਾ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ‘ਚ ਡਿਪੋ ਹੋਲਡਰ ਆਪਣੇ ਡਿਪੋ ਦੀ ਮੰਗ ਮੁਤਾਬਕ ਕਣਕ ਦੀ ਅਦਾਇਗੀ ਪਹਿਲਾਂ ਵਿਭਾਗ ਨੂੰ ਜਮ੍ਹਾਂ ਕਰਾਉਣਗੇ, ਜਿਸ ‘ਚੋਂ ਉਹ ਕਣਕ ਦੇ ਕੁੱਲ ਸਟਾਕ ‘ਚੋਂ 50 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਹਿਲਾਂ ਹੀ ਕੱਟ ਲੈਣਗੇ ਅਤੇ ਬਾਕੀ ਡੇਢ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਿਹੜੀ ਰਾਸ਼ੀ ਬਣੇਗੀ, ਉਹ ਡਿਪੋ ਹੋਲਡਰਾਂ ਨੂੰ ਸਰਕਾਰ ਦੇ ਖਾਤੇ ‘ਚ ਜਮ੍ਹਾਂ ਕਰਾਉਣੀ ਪਵੇਗੀ।


LEAVE A REPLY