ਸਮਰਾਲਾ ਚੌਕ ਵਿੱਚ ਚੱਲ ਰਿਹਾ ਨਸ਼ੇ ਦਾ ਸ਼ਰੇਆਮ ਅੱਡਾ


ਲੁਧਿਆਣਾ – ਸ਼ਹਿਰ ਦੇ ਮਸ਼ਹੂਰ ਸਮਰਾਲਾ ਚੌਕ ਫਲਾਈਓਵਰ ਪੁਲ ਹੇਠਾਂ, ਆਲੇ-ਦੁਆਲੇ ਨਸ਼ੇ ਦਾ ਸ਼ਰੇਆਮ ਅੱਡਾ ਚੱਲ ਰਿਹਾ ਹੈ। ਪਾਰਕ ਵਿਚ ਕੰਮ ਕਰਨ ਵਾਲੇ ਮਾਲੀ ਤੇ ਬੱਸ ਅੱਡਾ ਇੰਚਾਰਜਾਂ ਦਾ ਕਹਿਣਾ ਹੈ ਕਿ ਪੁਲਸ ਤੋਂ ਬੇਖੌਫ ਨਸ਼ੇੜੀ ਕਿਸਮ ਦੇ ਲੋਕ ਕਈ ਤਰ੍ਹਾਂ ਦਾ ਨਸ਼ਾ ਕਰ ਕੇ ਪਾਰਕ ਜਾਂ ਆਲੇ-ਦੁਆਲੇ ਰਿਕਸ਼ਿਆਂ, ਫੁੱਟਪਾਥ ‘ਤੇ ਪਏ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਚੌਕ ਨਾਲ ਕਈ ਥਾਣੇ ਲੱਗਦੇ ਹਨ, ਪੁਲਸ ਨਾਕੇ ਲਗਦੇ ਹਨ ਪਰ ਫਿਰ ਵੀ ਨਸ਼ੇੜੀਏ ਨਸ਼ਾ ਕਰ ਕੇ ਪਏ ਰਹਿੰਦੇ ਹਨ। ਇਨ੍ਹਾਂ ਨਸ਼ੇੜੀਆਂ ਨੂੰ ਗਾਂਜਾ, ਚਰਸ, ਟਿਊਬਾਂ ਨੂੰ ਪੈਂਚਰ ਲਾਏ ਜਾਣ ਵਾਲਾ ਸਲੋਸ਼ਨ ਰੁਮਾਲ ‘ਤੇ ਪਾ ਕੇ ਤੇ ਚਿਲਮ ਪੀਂਦੇ ਦੇਖਿਆ ਜਾ ਸਕਦਾ ਹੈ। ਔਰਤਾਂ ਤੋਂ ਇਲਾਵਾ ਦੁਕਾਨਦਾਰ ਵੀ ਕਾਫੀ ਪ੍ਰੇਸ਼ਾਨ ਹਨ। ਔਰਤਾਂ ਦਾ ਕਹਿਣਾ ਹੈ ਕਿ ਚੌਕ ‘ਚ ਨਸ਼ੇੜੀਆਂ ਦੀ ਭਰਮਾਰ ਹੈ ਜੋ ਪਾਰਕ ਵਿਚ ਆਲੇ-ਦੁਆਲੇ ਕਬਜ਼ਾ ਕਰੀ ਬੈਠੇ ਹਨ। ਜੇਕਰ ਆਮ ਲੋਕਾਂ ਨੂੰ ਪਾਰਕ ਵਿਚ ਜਾਣਾ ਜਾਂ ਬੈਠਣਾ ਹੋਵੇ ਤਾਂ ਖਤਰੇ ਨੂੰ ਸੱਦਾ ਦੇਣ ਵਾਲੀ ਗੱਲ ਹੈ। ਜੇਕਰ ਇਨ੍ਹਾਂ ਨੂੰ ਇਥੋਂ ਹਟਾਉਣ ਦੀ ਕੋਸ਼ਿਸ਼ ਕਰੀਏ ਤਾਂ ਹਮਲਾ ਤੱਕ ਕਰ ਦਿੰਦੇ ਹਨ।


LEAVE A REPLY