ਹਿੰਦੂ ਸਿੱਖ ਜਾਗ੍ਰਤੀ ਸੈਨਾ ਅਤੇ ਨਾਮਧਾਰੀ ਸੰਗਤ ਸਾਂਝੇ ਰੂਪ ਵਿਚ ਮਨਾਏਗੀ ਜਨ੍ਮਸ਼ਟਮੀ ਦਾ ਤਿਉਹਾਰ


ਲੁਧਿਆਣਾ – ਹਿੰਦੂ ਸਿੱਖ ਜਾਗ੍ਰਤੀ ਸੈਨਾ ਅਤੇ ਨਾਮਧਾਰੀ ਸੰਗਤ ਵਲੋਂ ਸਾਂਝੇ ਰੂਪ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ  ਜਨਮ ਦਿਹਾੜੇ ਦੇ ਸੰਬੰਧ ਵਿਚ ਹਿੰਦੂ ਸਿੱਖ ਏਕਤਾ ਨੂੰ ਸਮਰਪਿਤ ਇਕ ਵਿਸ਼ਾਲ ਸਮਾਗਮ ਦਾ ਪ੍ਰਬੰਧ ਕਰੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਵੀਨ ਡੰਗ ਅਤੇ ਨਵਤੇਜ ਸਿੰਘ ਨਾਮਧਾਰੀ ਵਲੋਂ ਸਰਕਟ ਹਾਊਸ ਵਿਚ ਰੱਖੀ ਮੀਟਿੰਗ ਦੌਰਾਨ ਕਹੇ। ਇਸ ਮੌਕੇ ਤੇ ਨਾਮਧਾਰੀ ਸਤਿਸੰਗ ਸੇਵਾ ਸੋਸਾਇਟੀ ਦੇ ਜਨਰਲ ਸਕੱਤਰ ਨਵਤੇਜ ਸਿੰਘ ਨਾਮਧਾਰੀ ਨੇ ਕਿਹਾ ਕਿ 18 ਅਗਸਤ ਨੂੰ ਨਾਮਧਾਰੀ ਗੁਰੂ ਠਾਕੁਰ ਦਲੀਪ ਸਿੰਘ ਜੀ ਨਾਮਧਾਰੀ ਜੀ ਦੇ ਹੁਕਮਾਂਨੁਸਾਰ ਗੁਰੂ ਨਾਨਕ ਦੇਵ ਭਵਨ ਵਿਖੇ ਜਨ੍ਮਸ਼ਟਮੀ ਦਿਹਾੜੇ ਦੇ ਸੰਬੰਧ ਵਿਚ ਇਕ ਵਿਸ਼ਾਲ ਸਮਾਗਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਵਿਚ ਸਨਾਤਮ ਧਰਮ ਦੇ ਮਹਾਂਪੁਰਖ ਸੰਤ ਮਹਾਤਮਾ ਅਤੇ ਨਾਮਧਾਰੀ ਸੰਤ ਮਹਾਤਮਾ ਸਾਂਝੇ ਰੂਪ ਵਿਚ ਆਪਣੇ ਮੁਖਾਰਵਿੰਦ ਨਾਲ ਅਮ੍ਰਿਤਵਾਨੀ ਦੀ ਵਰਖਾ ਕਰਨਗੇ।ਇਸ ਮੌਕੇ ਤੇ ਹਾਜਿਰ ਹੋਏ ਸਾਰੇ ਮੈਂਬਰਾ ਗੋਬਿੰਦ ਗੋਧਮ ਪ੍ਰਮੁੱਖ ਸੁੰਦਰਦਾਸ ਧਮੀਜਾ,ਸਨੰਤਨ ਧਰਮ ਮਹੋਤਸਵ ਕਮੇਟੀ ਦੇ ਚੇਅਰਮੈਨ ਮਦਨ ਲਾਲ ਚੋਪੜਾ,ਸ਼ਿਵ ਪੂਰੀ ਮੰਦਿਰ ਦੇ ਸਾਬਕਾ ਪ੍ਰਧਾਨ ਲਾਲ ਚੰਦ ਅਤੇ ਨਾਮਧਾਰੀ ਸੰਤ ਸਮਾਜ ਦੀ ਹਜੂਰੀ ਵਿਚ ਸਮਾਗਮ ਦੀ ਪ੍ਰਚਾਰ ਸਮਗਰੀ ਜਾਰੀ ਕੀਤੀ ਗਈ। ਸਮਾਗਮ ਬਾਰੇ ਜਾਣਕਾਰੀ ਦੇਂਦਿਆਂ ਪ੍ਰਧਾਨ ਪ੍ਰਵੀਨ ਡੰਗ ਅਤੇ ਨਾਮਧਾਰੀ ਸਤਿਸੰਗ ਸੇਵਾ ਸੋਸਾਇਟੀ ਦੇ ਜਨਰਤ ਸਕੱਤਰ ਨਵਤੇਜ ਸਿੰਘ ਨਾਮਧਾਰੀ ਨੇ ਕਿਹਾ ਕਿ ਗੁਰਵਾਨੀ ਅਨੁਸਾਰ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਸਾਡੇ ਸਾਰਿਆਂ ਦੇ ਪੂਜਨੀਕ ਹਨ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਸਾਰਿਆਂ ਨੂੰ ਸਾਂਝੇ ਰੂਪ ਵਜੋਂ ਮਨਾਉਣੇ ਚਾਹੀਦੇ ਹਨ ਕਿਓਂਕਿ ਸਾਂਝੇ ਰੂਪ ਵਿਚ ਮਨਾਏ ਜਾਂ ਵਾਲੇ ਅਜਿਹੇ ਸਮਾਗਮਾਂ ਨਾਲ ਆਪਸੀ ਭਾਈਚਾਰੇ ਨੂੰ ਬਲ ਮਿਲੇਗਾ ਅਤੇ ਹਿੰਦੂ ਸਿੱਖ ਭਾਈਚਾਰੇ ਨੂੰ ਇਕ ਦੂੱਜੇ ਦੇ ਤਿਉਹਾਰ ਸਾਂਝੇ ਰੂਪ ਵਿਚ ਮਨਾਉਣੇ ਚਾਹੀਦੇ ਹਨ ਅਤੇ ਸਾਡਾ ਸੰਗਠਨ ਇਸ ਨੇਕ ਕੰਮ ਲਈ ਮਨੋ ਕੋਸ਼ਿਸ਼ਾਂ ਵਿਚ ਹਨ।ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕਿ ਹਿੰਦੂ ਸਿੱਖ ਦੀ ਏਕਤਾ ਹਮੇਸ਼ਾ ਕਾਇਮ ਰਹੇਗੀ ਅਤੇ ਭਵਿੱਖ ਵਿਚ ਇਹੀ ਭਾਈਚਾਰਾ ਸਾਰੇ ਧਰਮ ਲਈ ਇਕ ਮਿਸਾਲ ਬਣ ਕੇ ਸਾਹਮਣੇ ਆਵੇਗਾ। ਇਸ ਮੌਕੇ ਤੇ ਨਾਮਧਾਰੀ ਸਮੁਦਾਏ ਤੋਂ ਗੁਰਮੇਲ ਬਰਾੜ,ਹਰਵਿੰਦਰ ਸਿੰਘ ਗੱਗੀ,ਜਸਵੰਤ ਸੋਨੂ,ਨਿਰਮਲ ਸਿੰਘ,ਰਾਜਵੰਤ ਸਿੰਘ,ਜਸਪਾਲ ਸਿੰਘ,ਸੁਰਜੀਤ ਸਿੰਘ,ਰਵਿੰਦਰ ਲਾਡੀ ਅਤੇ ਹਿੰਦੂ ਸਿੱਖ ਜਾਗ੍ਰਤੀ ਸੈਨਾ ਤੋਂ ਯੋਗੇਸ਼ ਧੀਮਾਨ,ਰਾਜੇਸ਼ ਰਾਏ,ਅਤੁਲ ਸ਼ਰਮਾ,ਹਰਿ ਸਿੰਘ ਅਤੇ ਹੋਰ ਮੈਂਬਰ ਹਾਜਿਰ ਹੋਏ।


LEAVE A REPLY