ਬਸਤੀ ਜੋਧੇਵਾਲ ਚੌਕ ਵਿੱਚ ਸਮੱਗਲਰ 80 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ


ਲੁਧਿਆਣਾ – ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਦੋਵਾਂ ਨੂੰ 50 ਲੱਖ ਦੀ ਕੀਮਤ ਦੀ 80 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਕੇ ਥਾਣਾ ਦਰੇਸੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਸੈੱਲ ਇੰਚਾਰਜ ਸੁਰਿੰਦਰਪਾਲ ਅਨੁਸਾਰ ਜੋੜੇ ਸਮੱਗਲਰ ਦੀ ਪਛਾਣ ਗੋਬਿੰਦ ਨਗਰ, ਸ਼ਿਮਲਾਪੁਰੀ ਦੇ ਰਹਿਣ ਵਾਲੇ ਪ੍ਰਿੰਸ ਕੁਮਾਰ ਅਤੇ ਪਤਨੀ ਸ਼ਬਨਮ ਦੇ ਰੂਪ ਵਿਚ ਹੋਈ ਹੈ। ਮੰਗਲਵਾਰ ਨੂੰ ਉਨ੍ਹਾਂ ਦੇ ਸੈੱਲ ਦੀ ਪੁਲਸ ਪਾਰਟੀ ਨੇ ਬਸਤੀ ਜੋਧੇਵਾਲ ਚੌਕ ਕੋਲ ਤਦ ਗ੍ਰਿਫਤਾਰ ਕੀਤਾ, ਜਦ ਉਹ ਆਪਣੀ ਵਰਨਾ ਕਾਰ ‘ਚ ਨਸ਼ੇ ਦੀ ਸਪਲਾਈ ਦੇਣ ਜਾ ਰਹੇ ਸਨ।

ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਪਹਿਲਾਂ ਸ਼ਰਾਬ ਵੇਚਦਾ ਸੀ। ਉਸ ‘ਤੇ ਸਾਲ 2016 ਵਿਚ ਸ਼ਰਾਬ ਸਮੱਗਲਿੰਗ ਦਾ ਕੇਸ ਦਰਜ ਹੋਇਆ ਸੀ ਪਰ ਜ਼ਿਆਦਾ ਪੈਸੇ ਕਮਾਉਣ ਲਈ ਹੈਰੋਇਨ ਵੇਚਣ ਲੱਗ ਪਿਆ, ਜਿਸ ਹਰਜੀਤ ਨਾਮਕ ਵਿਅਕਤੀ ਤੋਂ ਉਹ ਹੈਰੋਇਨ ਖਰੀਦਦਾ ਸੀ। ਉਸ ਨੂੰ ਪੁਲਸ ਨੇ ਬੀਤੇ ਦਿਨੀਂ ਫੜ ਕੇ ਜੇਲ ਭੇਜ ਦਿੱਤਾ, ਜਿਸ ਦੇ ਬਾਅਦ ਉਹ ਦਿੱਲੀ ਤੋਂ ਹੈਰੋਇਨ ਵੱਡੀ ਮਾਤਰਾ ‘ਚ ਖਰੀਦ ਕੇ ਲਿਆਉਣ ਲੱਗ ਪਿਆ। ਪੁਲਸ ਅਨੁਸਾਰ ਦੋਸ਼ੀ ਲਗਭਗ ਡੇਢ ਸਾਲ ਤੋਂ ਹੈਰੋਇਨ ਸਮੱਗਲਿੰਗ ਦਾ ਕੰਮ ਕਰ ਰਿਹਾ ਹੈ। ਇਸ ਕੰਮ ਵਿਚ ਬੁਟੀਕ ਚਲਾਉਣ ਵਾਲੀ ਉਸ ਦੀ ਪਤਨੀ ਸਾਥ ਦੇਣ ਲੱਗ ਪਈ ਅਤੇ ਹਰ ਵਾਰ ਨਸ਼ੇ ਦੀ ਸਪਲਾਈ ਦੇਣ ਜਾਂਦੇ ਸਮੇਂ ਪੁਲਸ ਨੂੰ ਚਕਮਾ ਦੇਣ ਲਈ ਨਾਲ ਲੈ ਕੇ ਜਾਂਦਾ ਸੀ।

  • 1
    Share

LEAVE A REPLY