ਪੰਜਾਬੀ ਸਬਿਆਚਾਰ ਨਾਲ ਜੋੜਦਾ ਗਾਇਕ ਹਰਭਜਨ ਸਿੰਘ ਬੇਂਸ ਦਾ ਗੀਤ ” ਮੇਲੇ ਦੀਆਂ ਤਿਆਰੀਆਂ ” ਡਾ. ਸੁਰਜੀਤ ਸਿੰਘ ਪਾਤਰ ਨੇ ਕੀਤਾ ਰਿਲੀਜ਼


ਲੁਧਿਆਣਾ – ਅਜੋਕੇ ਸਮੇਂ ਵਿੱਚ ਗੀਤਾਂ ਵਿੱਚ ਜਿਥੇ ਲਚਰਤਾ, ਹਥਿਆਰਾਂ ਦੇ ਇਸਤੇਮਾਲ ਅਤੇ ਹਿੰਸਾਂ ਦਾ ਬੋਲਬਾਲਾ ਹੈ, ਉਥੇ ਹੀ ਲੁਧਿਆਣਾ ਦੇ ਵਸਨੀਕ ਹਰਭਜਨ ਸਿੰਘ ਬੈਂਸ ਨੇ ਪੰਜਾਬੀ ਸਬਿਆਚਾਰ ਨੂ ਬਚਾਉਣ ਦਾ ਉਪਰਾਲਾ ਕੀਤਾ ਹੈ | ਬੈਂਸ ਨੇ ਵੈਸਾਖੀ ਨੂ ਸਮਰਪਿਤ ਗੀਤ ਮੇਲੇ ਦੀਆਂ ਤਿਆਰੀਆਂ  ਰਾਹੀ ਅਲੋਪ ਹੁੰਦੇ ਜਾ ਰਹੇ ਪੁਰਾਤਨ ਵਿਰਸੇ ਨੂ ਜਿੰਦਾ ਰਖਣ ਦੀ ਕੋਸ਼ਿਸ ਕੀਤੀ ਹੈ |ਇਸ ਗੀਤ ਨੂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸਿਰਜਿਤ ਪਾਤਰ ਨੇ ਰਿਲੀਜ਼ ਕੀਤਾ |ਬੇਂਸ ਨੇ ਦਸਿਆਂ ਕੀ ਉਹ ਪੇਸ਼ੇ ਵਜੋਂ ਬਿਲ੍ਡਰ ਜਨ |ਅਜੋਕੇ ਸਮੇ ਦੀ ਗਾਇਕੀ ਅਤੇ ਨਿਘਾਰ ਵਾਲ ਜਾ ਰਹੇ ਸਬਿਆਚਾਰ ਪ੍ਰਤੀ ਚਿੰਤਿਤ ਹਨ | ਇਸ ਗੀਤ ਨੂ ਜਿਥੇ ਬੈਂਸ ਨੇ ਆਪਣੀ ਆਵਾਜ਼ ਵਿੱਚ ਗਇਆ ਹੈ ਉਥੇ ਹੀ ਇਸ ਗੀਤ ਦੇ ਬੋਲ ਵੀ ਉਨਾਂ ਨੇ ਲਿਖੇ ਹਨ ਅਤੇ ਤਰਜ ਵੀ ਆਪ ਤਿਆਰ ਕੀਤੀ ਹੈ | ਇਸ ਮੋਕੇ ਤੇ ਬੋਲਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਹਰਭਜਨ ਸਿੰਘ ਬੈਂਸ ਦੇ ਇਸ ਉਪਰਾਲੇ ਦੀ ਪ੍ਰਸ਼ਸਾ ਕੀਤੀ ਅਤੇ ਕਿਹਾ ਕੀ ਉਨਾਂ ਨੇ ਸਭਿਆਚਾਰ ਪ੍ਰਤੀ ਜੋ ਉਪਰਾਲਾ ਕੀਤਾ ਹੈ ਇਸ ਦੇ ਲਈ ਵਧਾਈ ਦੇ ਪਾਤਰ ਹਨ |

  • 7
    Shares

LEAVE A REPLY