ਇਨਸਾਫ ਲਈ ਭਟਕ ਰਹੀ ਪੀਡ਼ਤਾ ਨੇ ਪੁਲਸ ’ਤੇ ਲਾਏ ਗੰਭੀਰ ਦੋਸ਼


ਲੁਧਿਆਣਾ – ਪਹਿਲੀ ਪਤਨੀ ਦੇ ਹੁੰਦੇ ਹੋਏ ਦੂਸਰਾ ਵਿਆਹ ਕਰਵਾਉਣ ਵਾਲਾ ਦੋਸ਼ੀ ਹਰਜੀਤ ਸਿੰਘ ਪੁਲਸ ਦੀ ਗ੍ਰਿਫਰਤ ਤੋਂ ਦੂਰ ਹੈ। ਦੋਸ਼ੀ ਧਿਰ ਪੀਡ਼ਤ ਪੱਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਥਾਣਾ ਡਵੀਜ਼ਨ ਨੰ. 3 ਦੀ ਪੁਲਸ ਸ਼ਰੇਆਮ ਦੋਸ਼ੀ ਧਿਰ ਦਾ ਸਾਥ ਦੇ ਰਹੀ ਹੈ। ਦੋਸ਼ੀ ਖੁਲ੍ਹੇਆਮ ਘੁੰਮ ਰਿਹਾ ਹੈ। ਇਹ ਕਹਿਣਾ ਉਸ ਪੀਡ਼ਤਾ ਰਮਨਦੀਪ ਕੌਰ ਦਾ, ਜਿਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦਾ ਹੱਥ ਤੋਡ਼ ਦਿੱਤਾ ਸੀ। ਹੱਥ ’ਤੇ 14 ਟਾਂਕੇ ਲੱਗਣ ਦੇ ਬਾਅਦ ਅੱਜ ਵੀ ਉਹ ਦਰਦ ਅਤੇ ਦਹਿਸ਼ਤ ਦੇ ਮਾਹੌਲ ਵਿਚ ਆਪਣੀ ਮਾਂ ਦੇ ਨਾਲ ਰਹਿ ਰਹੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਪੀਡ਼ਤਾ ਰਮਨਦੀਪ ਕੌਰ ਨੇ ਦੱਸਿਆ ਕਿ ਧੋਖੇ ਨਾਲ ਹਰਜੀਤ ਸਿੰਘ ਨੇ ਉਸ ਦੇ ਨਾਲ ਵਿਆਹ ਕਰਵਾਇਆ ਸੀ। ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਕਈ ਦਿਨਾਂ ਤੱਕ ਕੋਈ ਕਾਰਵਾਈ ਨਹੀਂ ਕੀਤੀ।

ਪੁਲਸ ਨੇ ਆਪਣੀ ਮਰਜ਼ੀ ਨਾਲ ਦਰਜ ਮਾਮਲੇ ’ਚ ਧਾਰਾਵਾਂ ਜੋਡ਼ੀਆਂ ਹਨ। ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਨੂੰ ਪੁਲਸ ਨੇ ਨਜ਼ਰਅੰਦਾਜ਼ ਕੀਤਾ ਹੈ। ਪੀਡ਼ਤ ਪੱਖ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਗੁਹਾਰ ਲਗਾਈ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਦਰਜ ਮਾਮਲੇ ਵਿਚ ਸਹੀ ਧਾਰਾਵਾਂ ਜੋਡ਼ ਕੇ ਉਨ੍ਹਾਂ ਨੂੰ ਇਨਸਾਫ ਦਿਵਾਉਣਗੇ। ਇਸ ਸਬੰਧੀ ਥਾਣਾ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ ਕਿ ਪੀਡ਼ਤ ਧਿਰ ਦੀ ਪੂਰਨ ਰੂਪ ਨਾਲ ਮੱਦਦ ਕੀਤੀ ਜਾ ਰਹੀ ਹੈ। ਦੋਸ਼ੀ ਦੀ ਗ੍ਰਿਫਤਾਰੀ ਲਈ ਦੋ ਵਾਰ ਰੇਡ ਕੀਤੀ ਗਈ ਹੈ। ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।


LEAVE A REPLY