ਬਾੜੇਵਾਲ ਰੋਡ ਸਥਿਤ ਮੈਡੀਕਲ ਦੁਕਾਨ ਤੇ ਚੋਰਾਂ ਨੇ ਬੋਲਿਆ ਧਾਵਾ


ਲੁਧਿਆਣਾ – ਲੁਧਿਆਣਾ ਵਿਖੇ ਬਾੜੇਵਾਲ ਰੋਡ ਸਥਿਤ ਇੱਕ  ਮੈਡੀਕਲ ਦੁਕਾਨ ਨੂੰ ਚੋਰਾਂ ਵਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ| ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਉਥੇ ਪਏ ਕੈਸ਼ ਨੂੰ ਚੁੱਕ ਕੇ ਰਫੂ ਚੱਕਰ ਹੋ ਗਏ |ਨਾਲ ਹੀ ਉਹ ਆਪਣੇ ਨਾਲ CCTV Dvr Box ਲੈ ਗਏ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਨੂੰ ਇਸਦੀ ਜਾਣਕਾਰੀ ਫੋਨ ਤੇ ਮਿਲੀ ਕਿ ਉਸਦੀ ਦੁਕਾਨ ਦਾ ਸ਼ਟਰ ਟੁਟਿਆ ਹੋਇਆ ਤੇ ਪੁਲਿਸ ਵਲੋਂ ਇਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ |


LEAVE A REPLY