ਇਸ ਖਿਡਾਰੀ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ – ਪੜ੍ਹੋ ਪੂਰੀ ਖਬਰ


ਫਲਾਇੰਗ ਸਿੱਖ ਦੇ ਨਾਮ ਨਾਲ ਮਸ਼ਹੂਰ ਮਿਲਖਾ ਸਿੰਘ ਨੂੰ ਹਰ ਕੋਈ ਜਾਣਦਾ ਹੈ ਅਤੇ ਉਨ੍ਹਾਂ ਦੁਆਰਾ ਬਣਾਏ ਗਏ ਰਿਕਾਰਡ ਅੱਜ ਵੀ ਕਾਇਮ ਹਨ। 60 ਸਾਲ ਪਹਿਲਾਂ ਮਿਲਖਾ ਸਿੰਘ ਨੇ ਰਾਸ਼ਟਰਮੰਡਲ ਖੇਡਾਂ ‘ਚ 400 ਮੀਟਰ ਦੀ ਦੌੜ ‘ਚ ਇਕ ਰਿਕਾਰਡ ਬਣਾਇਆ ਸੀ, ਜਿਸਨੂੰ ਕੋਈ ਨਹੀ ਤੋੜ ਸਕਿਆ। ਪਰ ਆਸਟ੍ਰੇਲੀਆ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ‘ਚ ਇਕ ਭਾਰਤੀ ਖਿਡਾਰੀ ਨੇ ਉਸ ਰਿਕਾਰਡ ਨੂੰ ਤੋੜ ਦਿੱਤਾ। ਹੁਣ ਇਹ ਰਿਕਾਰਡ ਭਾਰਤ ਦੇ ਮੁਹੰਮਦ ਅਨਸ ਯਾਹੀਆ ਦੇ ਨਾਮ ਹੋ ਗਿਆ ਹੈ। ਮੁਹੰਮਦ 400 ਮੀਟਰ ਦੌੜ 45.44 ਸੈਕਿੰਡ ‘ਚ ਪੂਰੀ ਕਰਕੇ ਫਾਈਨਲ ‘ਚ ਦਾਖਲ ਹੋ ਗਏ ਹਨ। ਮਿਲਖਾ ਨੇ 1958 ‘ਚ ਮੈਲਬੋਰਨ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ‘ਚ ਇਸ ਦੌੜ ਨੂੰ 46.6 ਸੈਕਿੰਡ ‘ਚ ਪੂਰਾ ਕੀਤਾ ਸੀ। ਭਾਰਤ ਦੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਸ ਰਿਕਾਰਡ ਨੂੰ ਬਣਾਇਆ ਵੀ ਇਕ ਭਾਰਤੀ ਖਿਡਾਰੀ ਨੇ ਅਤੇ ਇਸਨੂੰ ਤੋੜਿਆਂ ਵੀ ਇਕ ਭਾਰਤੀ ਖਿਡਾਰੀ ਨੇ। ਜਿੱਥੇ ਇੰਨੇ ਸਾਲ ਪੁਰਾਣਾ ਰਿਕਾਰਡ ਟੁੱਟਿਆ ਹੈ, ਉੱਥੇ ਮੁਹੰਮਦ ਅਨਸ ਯਾਹੀਆ ਨੇ 400 ਮੀਟਰ ਦੌੜ ਦੇ ਫਾਈਨਲ ‘ਚ ਦਾਖਲ ਹੋਏ ਭਾਰਤ ਦੇ ਲਈ ਇਕ ਹੋਰ ਸੋਨ ਤਗਮੇ ਦੀ ਉਮੀਦ ਜਗਾ ਦਿੱਤੀ ਹੈ ਅਤੇ ਅਜਿਹਾ ਕਰਨ ਵਾਲੇ ਮੁਹੰਮਦ ਅਨਸ ਦੂਸਰੇ ਐਥਲੀਟ ਬਣ ਗਏ ਹਨ।

  • 288
    Shares

LEAVE A REPLY