ਪੁਰਾਣੇ ਨੌਕਰ ਨੇ 3 ਸਾਥੀਆਂ ਦੀ ਮਦਦ ਨਾਲ ਦੁਕਾਨ ਚੋਂ ਚੁਰਾਏ 2.90 ਲੱਖ, ਲੁਧਿਆਨਾ ਪੁਲਿਸ ਨੇ ਕੀਤੇ ਕਾਬੂ


ਥਾਣਾ ਕੋਤਵਾਲੀ ਇਲਾਕੇ ਸਥਿਤ ਏ. ਸੀ. ਮਾਰਕੀਟ ਦੀ ਇਕ ਦੁਕਾਨ ਚੋਂ 2.90 ਲੱਖ ਦੀ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਇਲਾਕਾ ਪੁਲਸ ਨੇ ਕਾਬੂ ਕਰ ਲਿਆ ਹੈ। ਵਾਰਦਾਤ ਦਾ ਸਾਜ਼ਿਸ਼ਕਰਤਾ ਦੁਕਾਨ ਵਿਚ 3 ਸਾਲ ਪਹਿਲਾਂ ਕੰਮ ਕਰਨ ਵਾਲਾ ਨੌਕਰ ਮੰਗਾ ਹੈ। ਜਿਸ ਨੇ ਆਪਣੇ 3 ਹੋਰਨਾਂ ਸਾਥੀਆਂ ਨਾਲ ਮਿਲ ਕੇ ਵਾਰਦਾਤ ਅੰਜਾਮ ਦਿੱਤਾ ਸੀ। ਉਕਤ ਖੁਲਾਸਾ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ ਤੇ ਥਾਣਾ ਕੋਤਵਾਲੀ ਇੰਚਾਰਜ ਅਮਨਦੀਪ ਸਿੰਘ ਗਿੱਲ ਨੇ ਪੱਤਰਕਾਰ ਸੰਮੇਲਨ ਰਾਹੀਂ ਕੀਤਾ। ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 26 ਅਗਸਤ ਨੂੰ ਦੁਕਾਨ ਮਾਲਕ ਹਰੀ ਕਿਸ਼ਨ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਏ. ਸੀ. ਮਾਰਕੀਟ ਵਿਚ ਉਸ ਦੀਆਂ ਇਕੋ ਲਾਈਨ ਵਿਚ 3 ਦੁਕਾਨਾਂ ਹਨ। 27 ਅਗਸਤ ਨੂੰ ਮਾਰਕੀਟ ਬੰਦ ਸੀ। 28 ਅਗਸਤ ਨੂੰ ਸਵੇਰੇ ਉਸ ਨੇ ਕਰੀਬ ਸਾਢੇ 10 ਵਜੇ ਦੁਕਾਨ ਖੋਲ੍ਹੀ ਤਾਂ ਗੱਲੇ ਵਿਚ ਪਈ 2.90 ਲੱਖ ਦੀ ਨਕਦੀ ਚੋਰੀ ਹੋ ਚੁੱਕੀ ਸੀ, ਜਿਸ ਦੇ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ।

ਭੇਤੀ ਨੌਕਰ ਨੇ 3 ਸਾਲ ਬਾਅਦ ਕੀਤੀ ਚੋਰੀ

ਕੁਲਦੀਪ ਸਿੰਘ ਉਰਫ ਮੰਲ ਪਹਿਲਾਂ ਹਰੀ ਕਿਸ਼ਨ ਦੀ ਦੁਕਾਨ ਚ ਕੰਮ ਕਰ ਚੁੱਕਾ ਸੀ। ਉਹ ਦੁਕਾਨ ਦਾ ਭੇਤੀ ਸੀ। ਉਸ ਨੂੰ ਪਤਾ ਸੀ ਕਿ ਦੁਕਾਨ ਵਿਚ ਹੋਣ ਵਾਲੀ ਵਿਕਰੀ ਮਾਲਕ ਦੁਕਾਨ ਦੇ ਗੱਲੇ ਵਿਚ ਛੱਡ ਕੇ ਜਾਂਦਾ ਹੈ। 26 ਅਗਸਤ ਨੂੰ ਐਤਵਾਰ ਦਾ ਦਿਨ ਸੀ। ਇਸ ਦਿਨ ਆਮ ਦਿਨਾਂ ਤੋਂ ਵੱਧ ਵਿਕਰੀ ਹੁੰਦੀ ਹੈ। ਉਸ ਨੇ ਆਪਣੇ ਤਿੰਨ ਸਾਥੀ ਪ੍ਰਿੰਸ ਕੁਮਾਰ ਨਿਵਾਸੀ ਇਸਲਾਮ ਗੰਜ, ਪ੍ਰੇਮ ਜੀਤ ਸਿੰਘ ਉਰਫ ਪੰਮਾ ਨਿਵਾਸੀ ਟਿੱਬਾ ਰੋਡ ਤੇ ਫਰਾਰ ਦੋਸ਼ੀ ਹਰਭਜਨ ਸਿੰਘ ਉਰਫ ਹੈਰੀ ਨਿਵਾਸੀ ਜਮਾਲਪੁਰ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਦੋਸ਼ੀ 13 ਦਿਨ ਬਾਅਦ ਚਡ਼੍ਹੇ ਪੁਲਸ ਦੇ ਹੱਥੇ

ਥਾਣਾ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ 27 ਅਗਸਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀ ਟਿਕਾਣਾ ਬਦਲ ਬਦਲ ਕੇ ਲੁਕ ਰਹੇ ਸਨ। 9 ਸਤੰਬਰ ਨੂੰ ਦੋਸ਼ੀ ਲੋਕਲ ਬੱਸ ਅੱਡੇ ਨਡ਼ੇ ਥਾਣਾ ਕੋਤਵਾਲੀ ਦੀ ਪੁਲਸ ਦੇ ਹੱਥੇ ਚਡ਼੍ਹ ਗਏ। ਜਿਸ ਦੇ ਬਾਅਦ ਦੋਸ਼ੀਆਂ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਚੌਥਾ ਦੋਸ਼ੀ ਹਰਭਜਨ ਸਿੰਘ ਪੁਲਸ ਦੀ ਪਕਡ਼ ਤੋਂ ਦੂਰ ਹੈ, ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


LEAVE A REPLY